ਬਲੌਂਗੀ : ਮਾਨਯੋਗ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਡਿਪਟੀ ਕਮਿਸ਼ਨਰ ਐੱਸ.ਏ.ਐੱਸ. ਨਗਰ ਸ੍ਰੀ ਗਿਰੀਸ਼ ਦਿਆਲਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਸ਼ਨ ਫਤਹਿ ਤਹਿਤ ਵੈਟਰਨਰੀ ਪੌਲੀਕਲੀਨਿਕ ਬਲੌਂਗੀ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਡਿਪਟੀ ਡਾਇਰੈਕਟਰ ਪਸ਼ੂ ਪਾਲਣ ਐੱਸ.ਏ.ਐੱਸ. ਨਗਰ ਡਾ. ਨਿਰਮਲਜੀਤ ਸਿੰਘ ਨੇ ਇਸ ਮੁਹਿੰਮ ਦੌਰਾਨ ਮੌਕੇ ਤੇ ਆਏ ਪਸ਼ੂ ਪਾਲਕਾਂ ਨੂੰ ਕੋਵਿਡ-19 ਸਬੰਧੀ ਸ਼ੌਸ਼ਲ ਡਿਸਟੈਂਸ, ਮਾਸਕ ਪਾਉਣਾ ਅਤੇ ਵਾਰ-ਵਾਰ ਹੱਥ ਧੋਣ ਵਾਰੇ ਜਾਣਕਾਰੀ ਦਿੱਤੀ।
ਡਾ. ਲਖਵਿੰਦਰ ਸਿੰਘ , ਇੰਚਾਰਜ ਪੌਲੀ-ਕਲੀਨਿਕ ਬਲੌਂਗੀ ਨੇ ਦੱਸਿਆ ਕਿ ਕੋਵਿਡ-19 ਮਹਾਮਾਰੀ ਦੌਰਾਨ ਇਸ ਹਸਪਤਾਲ ਵਿੱਚ ੨੦੮੦ ਮੱਝਾਂ, ਗਾਂਵਾਂ, ਬੱਕਰੀਆਂ, ਘੋੜੇ, ਸ਼ੁਰ, ਕੁੱਤੇ, ਬਿੱਲੀਆਂ ਆਦਿ ਦੇ ਕੇਸ ਆਏ ਜਿੰਨ੍ਹਾਂ ਦਾ ਇਲਾਜ ਕੀਤਾ ਗਿਆ। ਉਹਨਾਂ ਨੇ ਪਸ਼ੂ ਪਾਲਕਾਂ ਨੂੰ ਕੋਵਾ ਪੰਜਾਬ ਮੋਬਾਇਲ ਐਪਲੀਕੇਸ਼ਨ ਡਾਊਨਲੋਡ ਕਰਨ ਸਬੰਧੀ ਜਾਣਕਾਰੀ ਦਿੱਤੀ। ਮਿਸ਼ਨ ਫ਼ਤਿਹ ਅਧੀਨ ਡਾ. ਹਰਪ੍ਰੀਤ ਸਿੰਘ, ਡਾ. ਨਿਪੁਨ ਠਾਕੁਰ, ਡਾ. ਵਰਸ਼ਾ ਗਰਗ ਨੇ ਭਾਗ ਲਿਆ ਅਤੇ ਸਹੁੰ ਚੁੱਕੀ ਕਿ ਮਿਸ਼ਨ ਫ਼ਤਿਹ ਦੀ ਕਾਮਯਾਬੀ ਵਿੱਚ ਵਧ-ਚੜ੍ਹ ਕੇ ਯੋਗਦਾਨ ਪਾਉਣਗੇ।