ਚੰਡੀਗੜ੍ਹ: ਸ਼ਹਿਰ ਵਿੱਚ ਕੋਰੋਨਾ ਵਾਇਰਸ ਦੇ 11 ਨਵੇਂ ਮਾਮਲੇ ਸਾਹਮਣੇ ਆਏ ਹਨ। ਨਵੇਂ ਮਾਮਲਿਆਂ ਵਿੱਚ ਸੈਕਟਰ-16 ਵਿੱਚ ਕੈਮਿਸਟ ਦੀ ਦੁਕਾਨ ਦੇ ਨੌਜਵਾਨ ਖੁੱਡਾ ਜੱਸੂ ਵਾਸੀ ਦੇ ਪਰਿਵਾਰ ਦੇ ਤਿੰਨ ਮੈਂਬਰ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ। ਇਸ ਵਿੱਚ 35 ਸਾਲ ਦੀ ਮਹਿਲਾ ਡੇਢ ਸਾਲ ਦੀ ਬੱਚੀ ਅਤੇ ਅੱਠ ਸਾਲ ਦੀ ਲੜਕੀ ਸ਼ਾਮਲ ਹੈ। ਕੈਮਿਸਟ ਸ਼ਾਪ ਦੇ ਸੰਚਾਲਕ ਅਤੇ ਉਸ ਦੇ ਪਰਿਵਾਰ ਦੇ ਚਾਰ ਮੈਂਬਰ ਵੀ ਪਹਿਲਾਂ ਹੀ ਪਾਜ਼ਿਟਿਵ ਆ ਚੁੱਕੇ ਹਨ। ਇਸੇ ਤਰ੍ਹਾਂ 4 ਨਵੇਂ ਕੇਸ ਬਾਪੂਧਾਮ ਤੋਂ ਆਏ ਹਨ, ਜਿਸ ਵਿੱਚ 34 ਸਾਲ ਦਾ ਵਿਅਕਤੀ, 5 ਸਾਲ ਦੀ ਬੱਚੀ, 27 ਸਾਲ ਦੀ ਮਹਿਲਾ, 63 ਸਾਲ ਦਾ ਵਿਅਕਤੀ ਸੰਕਰਮਿਤ ਮਿਲੇ ਹਨ। ਇਹ ਸਾਰੇ ਆਪਣੇ ਪਰਿਵਾਰਕ ਮੈਂਬਰਾ ਦੇ ਸੰਪਰਕ ਵਿੱਚ ਆਉਣ ਨਾਲ ਹੀ ਕੋਰੋਨਾਵਾਇਰਸ ਪਾਜ਼ਿਟਿਵ ਹੋਏ ਹਨ।
ਉਥੇੱ ਹੀ ਦੜਵਾ ਵਿੱਚ ਤਿੰਨ ਨਵੇਂ ਕੋਰੋਨਾ ਮਰੀਜ਼ ਮਿਲੇ ਹਨ ਇਨ੍ਹਾਂ ਵਿੱਚ 24 ਤੇ 26 ਸਾਲਾ ਮਹਿਲਾ ਤੇ 48 ਸਾਲ ਦੀ ਮਹਿਲਾ ਸ਼ਾਮਲ ਹੈ। ਇਸੇ ਤਰ੍ਹਾਂ ਪਿੰਡ ਖੁਦਾ ਲਹੌਰਾ ਵਿੱਚ ਵੀ ਇੱਕ 28 ਸਾਲ ਦਾ ਵਿਅਕਤੀ ਕਰੋਨਾ ਸੰਕਰਮਿਤ ਮਿਲਿਆ ਹੈ। ਇਹ ਵਿਅਕਤੀ ਖੁੱਡਾ ਜੱਸੂ ਦੇ ਕੋਰੋਨਾ ਮਰੀਜ਼ ਨੂੰ ਆਪਣੇ ਆਟੋ ਦੇ ਅੰਦਰ ਬਿਠਾ ਕਰ ਹਸਪਤਾਲ ਲੈ ਕੇ ਗਿਆ ਸੀ। ਚੰਡੀਗੜ੍ਹ ਵਿੱਚ ਇਹ ਨਵੇਂ 11 ਮਾਮਲੇ ਸਾਹਮਣੇ ਆਉਣ ਨਾਲ ਮਰੀਜ਼ਾਂ ਦੀ ਗਿਣਤੀ ਵਧ ਕੇ 345 ਹੋ ਗਈ ਹੈ ਇਨ੍ਹਾਂ ‘ਚੋਂ 45 ਕੇਸ ਐਕਟਿਵ ਹਨ।