ਚੰਡੀਗੜ੍ਹ, (ਅਵਤਾਰ ਸਿੰਘ) : ਭਾਰਤੀ ਸਟੇਟ ਬੈਂਕ ਦੇ ਰੀਜਿਨਲ ਮੈਨੇਜਰ ਰਾਜੇਸ਼ ਗੁਪਤਾ ਅਤੇ ਸੈਕਟਰ 16 ਚੰਡੀਗੜ੍ਹ ਦੀ ਸ਼ਾਖਾ ਦੇ ਮੈਨੇਜਰ ਜਿਤੇਂਦਰ ਕੁਮਾਰ ਦੀ ਦੇਖ ਰੇਖ ਵਿੱਚ ਅੱਜ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ ਸੈਕਟਰ 16 ਲਈ ਡਾਇਰੈਕਟਰ ਹੈਲਥ ਐਂਡ ਫੈਮਿਲੀ ਵੈੱਲਫੇਅਰ ਡਾਕਟਰ ਗਜਿੰਦਰ ਦੀਵਾਨ ਨੂੰ ਦਸ ਹਜ਼ਾਰ ਫੇਸ ਮਾਸਕ ਦਿੱਤੇ। ਹਸਪਤਾਲ ਦੇ ਪ੍ਰਬੰਧਕਾਂ ਨਾਲ ਐਸ ਬੀ ਆਈ ਦੀ ਸੈਕਟਰ 16 ਸ਼ਾਖਾ ਦੇ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਪਤਾ ਲੱਗਿਆ ਕਿ ਹਸਪਤਾਲ ਵਿੱਚ ਮਾਸਕ ਦੀ ਸਖਤ ਜ਼ਰੂਰਤ ਹੈ। ਸ਼ਾਖਾ ਪ੍ਰਬੰਧਕ ਨੇ ਬੈਂਕ ਅਧਿਕਾਰੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ 10000 ਮਾਸਕ ਹਸਪਤਾਲ ਨੂੰ ਦਾਨ ਕੀਤੇ। ਇਸ ਮੌਕੇ ਮੈਡੀਕਲ ਸੁਪਰਡੈਂਟ ਡਾ ਵੀ ਕੇ ਨਾਗਪਾਲ, ਐਮ ਐੱਸ ਡਾ ਪਰਮਜੀਤ ਸਿੰਘ ਅਤੇ ਫੀਲਡ ਅਫਸਰ ਮੋਹਿੰਦਰ ਸੋਨੀ ਹਾਜ਼ਰ ਸਨ।