– ਅਵਤਾਰ ਸਿੰਘ
ਦਾਦਾ ਸਾਹੇਬ ਫਾਲਕੇ ਦਾ ਪੂਰਾ ਨਾਂ ਧੁੰਦੀ ਰਾਜ ਗੋਵਿੰਦਾ ਸੀ ਉਸ ਦੀ ਪਹਿਲੀ ਖਾਮੋਸ਼ ਫਿਲਮ ਰਾਜਾ ਹਰੀਸ਼ ਚੰਦਰ 3/5/1913 ਨੂੰ ਮੁੰਬਈ ਦੇ ਕੋਰੋਨੇਸ਼ਨ ਥੀਏਟਰ ਵਿਚ ਲੱਗੀ।ਉਸਦਾ ਜਨਮ 30/4/1870 ਨੂੰ ਨਾਸਿਕ ਵਿਚ ਹੋਇਆ।ਬੰਬੇ ਤੋਂ ਨਾਟਕ ਤੇ ਫੋਟੋਗਰਾਫੀ ਸਿੱਖਣ ਤੋਂ ਬਾਅਦ ਜਰਮਨੀ ਤੋਂ ਫਿਲਮ ਨਿਰਮਾਣ ਸਿਖਿਆ।ਦਾਦਾ ਸਾਹਿਬ ਫਾਲਕੇ ਨੇ ਫਿਲਮ ਕੰਪਨੀ ਬਣਾ ਕੇ ਕਈ ਫਿਲਮਾਂ ਬਣਾਈਆਂ।16/2/1944 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਭਾਰਤ ਸਰਕਾਰ ਨੇ 1971 ਵਿਚ ਉਨ੍ਹਾਂ ਦੀ ਯਾਦ ਵਿੱਚ ਡਾਕ ਟਿਕਟ ਜਾਰੀ ਕੀਤਾ ਤੇ 1969 ਤੋਂ ਹਰ ਸਾਲ ਹਿੰਦੀ ਸਿਨੇਮੇ ਵਿਚ ਕਿਸੇ ਨਾਮੀ ਕਲਾਕਾਰ ਨੂੰ ‘ਦਾਦਾ ਸਾਹਿਬ ਫਾਲਕੇ ਰਾਸ਼ਟਰੀ ਪੁਰਸਕਾਰ’ ਦਿੱਤਾ ਜਾਂਦਾ ਹੈ।
65ਵੇਂ ਰਾਸ਼ਟਰੀ ਫਿਲਮ ਪੁਰਸਕਾਰ ਦੌਰਾਨ ਇਸ ਵਾਰ ਫਿਲਮੀ ਅਦਾਕਾਰ ਵਿਨੋਦ ਖੰਨਾ ਨੂੰ ਮਰਨ ਉਪਰੰਤ ਦਾਦਾ ਸਾਹਿਬ ਫਾਲਕੇ ਪੁਰਸਕਾਰ ਦਿੱਤਾ ਗਿਆ, ਇਹ ਇਨਾਮ ਪਾਉਣ ਵਾਲੇ 49ਵੇਂ ਪੁਰਸਕਾਰ ਪ੍ਰਾਪਤ ਕਰਤਾ ਹਨ।