ਰਾਜਸਥਾਨ ‘ਚ ਫਸੇ ਪੰਜਾਬੀ ਮਜ਼ਦੂਰਾਂ ਨੇ ਘਰ ਵਾਪਸੀ ਲਈ ਪੰਜਾਬ ਸਰਕਾਰ ਨੂੰ ਲਾਈ ਗੁਹਾਰ

TeamGlobalPunjab
2 Min Read

ਨਿਊਜ਼ ਡੈਸਕ: ਰਾਜਸਥਾਨ ’ਚ ਗਏ ਪੰਜਾਬ ਦੇ ਲਗਭਗ 200 ਮਜ਼ਦੂਰ ਲਾਕ ਡਾਊਨ ਕਾਰਨ ਜੈਸਲਮੇਰ ਨੇੜ੍ਹੇ ਸਿਤਾਰ ਮੰਡੀ ਵਿੱਚ ਫਸੇ ਹੋਏ ਹਨ। ਮਜ਼ਦੂਰਾਂ ਵਿੱਚ ਔਰਤਾਂ ਅਤੇ ਛੋਟੇ ਬੱਚੇ ਵੀ ਹਨ। ਉਨ੍ਹਾਂ ਨੇ ਗੁਹਾਰ ਲਗਾਈ ਹੈ ਕਿ ਜੇਕਰ ਉਹ ਕੁਝ ਦਿਨ ਹੋਰ ਇੱਥੇ ਫਸੇ ਰਹੇ ਤਾਂ ਉਨ੍ਹਾਂ ਕੋਲ ਕੋਈ ਪੈਸਾ ਨਹੀਂ ਬਚੇਗਾ ਤੇ ਉਹ ਇਥੇ ਟਿੱਬਿਆਂ ’ਚ ਭੁੱਖੇ ਮਰ ਜਾਣਗੇ।

ਮਿਲੀ ਜਾਣਕਾਰੀ ਮੁਤਾਬਕ ਜਦੋਂ ਉਨ੍ਹਾਂ ਮਜ਼ਦੂਰਾਂ ਨੂੰ ਪਤਾ ਲੱਗਿਆ ਸੀ ਕਿ ਫਸੇ ਹੋਏ ਮਜ਼ਦੂਰਾਂ ਨੂੰ ਲਿਜਾਣ ਲਈ ਪੀਟੀਐੱਮ ਤੋਂ ਬੱਸਾਂ ਚੱਲਦੀਆਂ ਹਨ। ਇਸ ਲਈ ਉਹ ਤਿੰਨ ਦਿਨ ਪੈਦਲ ਤੁਰ ਕੇ ਪੀਟੀਐੱਮ ਪਹੁੰਚੇ। ਇੱਥੇ ਰਾਜਸਥਾਨ ਸਰਕਾਰ ਦੀਆਂ ਬੱਸਾਂ ਚੱਲ ਰਹੀਆਂ ਹਨ ਪਰ ਇਹ ਬੱਸਾਂ ਸਿਰਫ ਰਾਜਸਥਾਨੀ ਮਜ਼ਦੂਰਾਂ ਨੂੰ ਹੀ ਗੰਗਾਨਗਰ ਪਹੁੰਚਾ ਰਹੀਆਂ ਹਨ। ਹਰ ਮਜ਼ਦੂਰ ਦਾ ਆਧਾਰ ਕਾਰਡ ਚੈੱਕ ਕੀਤਾ ਜਾਂਦਾ ਹੈ ਅਤੇ ਪੰਜਾਬ ਦੇ ਕਿਸੇ ਮਜ਼ਦੂਰ ਨੂੰ ਬੱਸ ਵਿੱਚ ਨਹੀਂ ਚੜ੍ਹਨ ਦਿੱਤਾ ਜਾ ਰਿਹਾ। ਇਸ ਤਰ੍ਹਾਂ ਹੁਣ ਉਹ ਪੀਟੀਐੱਮ ਵਿੱਚ ਫਸ ਗਏ ਹਨ।

ਉਨ੍ਹਾ ਦੱਸਿਆ ਕਿ ਉੱਥੇ ਉਨ੍ਹਾਂ ਦੇ ਖਾਣ-ਪੀਣ ਦਾ ਕੋਈ ਪ੍ਰਬੰਧ ਨਹੀਂ ਹੈ। ਲਾਕ ਡਾਉਨ ਕਾਰਨ ਸਾਮਾਨ ਵੀ ਬਹੁਤ ਮਹਿੰਗਾ ਮਿਲ ਰਿਹਾ ਹੈ ਤੇ ਇਹ ਬਿਨਾ ਛੱਤ ਤੋਂ ਹੀ ਸੋ ਰਹੇ ਹਨ। ਰਾਜਸਥਾਨ ਸਰਕਾਰ ਵੱਲੋਂ ਉਨ੍ਹਾਂ ਨੂੰ ਕੋਈ ਰਾਸ਼ਨ ਤੇ ਰਿਹਾਇਸ਼ ਦੀ ਸਹੂਲਤ ਨਹੀਂ ਦਿੱਤੀ ਜਾ ਰਹੀ।

ਉਨ੍ਹਾਂ ਦੱਸਿਆ ਕਿ ਰਾਜਸਥਾਨ ਦੇ ਡਾਕਟਰਾਂ ਦੀ ਟੀਮ ਉਨ੍ਹਾਂ ਦੇ ਵੇਰਵੇ ਦਰਜ ਕਰਕੇ ਲੈ ਗਈ ਪਰ ਕਿਸੇ ਦੀ ਜਾਂਚ ਨਹੀਂ ਕੀਤੀ ਗਈ।
ਮਜ਼ਦੂਰਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਮਜ਼ਦੂਰਾਂ ਦੀ ਘਰ ਵਾਪਸੀ ਲਈ ਰਾਜਸਥਾਨ ਸਰਕਾਰ ਨਾਲ ਗੱਲਬਾਤ ਕਰਕੇ ਬੱਸਾਂ ਦਾ ਪ੍ਰਬੰਧ ਕੀਤਾ ਜਾਵੇ।

Share This Article
Leave a Comment