ਨਿਊਜਰਸੀ/ਟਾਂਡਾ: ਅਮਰੀਕਾ ਵਿੱਚ ਰਹਿ ਰਹੇ 36 ਸਾਲਾ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਸੁਰਿੰਦਰ ਸਿੰਘ ਹੈਪੀ ਪੁੱਤਰ ਸਵਰਣ ਸਿੰਘ ਟਾਂਡਾ ਦੇ ਪਿੰਡ ਗਿਲਜੀਆਂ ਦਾ ਰਹਿਣ ਵਾਲਾ ਸੀ। ਨੌਜਵਾਨ ਅਮਰੀਕਾ ਦੇ ਸੂਬੇ ਨਿਊਜਰਸੀ ਦੇ ਰੂਟ 202 ‘ਤੇ ਸਥਿਤ ਇੱਕ ਭਾਰਤੀ ਰੈਸਟੋਰੈਂਟ ‘ਮਸਾਲਾ ਹੱਟ’ ‘ਚ ਕੰਮ ਕਰਦਾ ਸੀ।
ਇਸ ਦੇ ਚਲਦਿਆਂ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਸ ਦਾ ਪਤੀ ਸੁਰਿੰਦਰ ਸਿੰਘ ਲਗਭਗ 11 ਸਾਲ ਪਹਿਲਾਂ ਅਮਰੀਕਾ ਗਿਆ ਸੀ ਤੇ ਬੀਤੀ ਰਾਤ 8:15 ਵਜੇ ਰੈਸਟੋਰੈਂਟ ਤੋਂ ਪਿਜ਼ਾ ਲੈਣ ਲਈ ਪੈਦਲ ਜਾ ਰਿਹਾ ਸੀ।
ਇਸ ਦੌਰਾਨ ਜਦੋਂ ਉਹ ਸੜਕ ਪਾਰ ਕਰ ਰਿਹਾ ਸੀ ਤਾਂ ਉਹ ਤੇ ਦੀ ਰਫਤਾਰ ਕਾਰਤੀ ਚਪੇਟ ਵਿੱਚ ਆ ਗਿਆ। ਜਿਸ ਕਾਰਨ ਸੁਰਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸੁਰਿੰਦਰ ਸਿੰਘ ਦੀ 13 ਸਾਲਾ ਧੀ ਤੇ 8 ਸਾਲਾ ਪੁੱਤਰ ਭਾਰਤ ‘ਚ ਹੀ ਰਹਿੰਦੇ ਹਨ। ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਮੇਰੇ ਪੁੱਤਰ ਨੇ ਪਿਤਾ ਨਾਲ ਹੁਣ ਤੱਕ ਸਿਰਫ ਫ਼ੋਨ ‘ਤੇ ਹਿ ਗੱਲ ਕੀਤੀ ਹੈ ਕਿਉਂਕਿ ਪੁੱਤਰ ਦੇ ਜਨਮ ਤੋੰ ਪਹਿਲਾਂ ਹੀ ਉਹ ਵਿਦਸ਼ ਚਲੇ ਗਏ ਸਨ।ਸੁਰਿੰਦਰ ਦੀ ਦੁਖ਼ਦਾਈ ਖਬਰ ਸੁਣਦਿਆਂ ਇਲਾਕੇ ਵਿੱਚ ਮਾਤਮ ਛਾ ਗਿਆ ਹੈ। ਪਰਿਵਾਰ ਨੇ ਸਰਕਾਰ ਨੂੰ ਸੁਰਿੰਦਰ ਦੇ ਆਖਰੀ ਦਰਸ਼ਨ ਕਰਵਾਉਣ ਲਈ ਮਦਦ ਦੀ ਗੁਹਾਰ ਲਗਾਈ ਹੈ।