ਪੀ.ਏ.ਯੂ. ਵਿੱਚ ਦੋ ਸਿਖਲਾਈ ਕੋਰਸ ਸਫ਼ਲਤਾ ਨਾਲ ਸਮਾਪਤ ਹੋਏ

TeamGlobalPunjab
2 Min Read

ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲ਼ੋਂ ਰਾਸ਼ਟਰੀ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਭਾਰਤੀ ਖੋਜ ਸੰਸਥਾਨ ਦੇ ਸਹਿਯੋਗ ਨਾਲ ਚਲ ਰਹੇ ਦੋ ਕੋਰਸਾਂ ਮਧੂ-ਮਖੀ ਪਾਲਣ ਅਤੇ ਗਰੁਪ ਫਾਰਮਿੰਗ ਪ੍ਰੈਕਟੀਸ਼ਨਰ ਦੀ ਸਮਾਪਤੀ ਹੋਈ। ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਹਿਯੋਗੀ ਨਿਰਦੇਸ਼ਕ ਡਾ. ਤੇਜਿੰਦਰ ਸਿੰਘ ਰਿਆੜ ਨੇ ਦਸਿਆ ਕਿ 200 ਘੰਟਿਆਂ ਦੇ ਇਨ•ਾਂ ਦੋ ਕੋਰਸਾਂ ਵਿਚ ਸਿਖਿਆਰਥੀਆਂ ਨੂੰ ਯੂਨੀਵਰਸਿਟੀ ਦੇ ਮਾਹਿਰਾਂ ਕੋਲੋਂ ਮਧੂ-ਮਖੀ ਪਾਲਣ ਸੰਬੰਧੀ, ਸ਼ਹਿਦ ਅਤੇ ਉਸ ਤੋਂ ਤਿਆਰ ਕੀਤੇ ਪਦਾਰਥਾਂ ਦਾ ਮੰਡੀਕਰਨ ਕਰਨ, ਨਿਰਯਾਤ ਕਰਨ ਬਾਰੇ ਅਤੇ ਸਮੂਹ ਵਿਚ ਖੇਤੀ ਕਰਨ ਸੰਬੰਧੀ ਭਰਪੂਰ ਜਾਣਕਾਰੀ ਹਾਸਿਲ ਕਰਨ ਦਾ ਮੌਕਾ ਮਿਲਿਆ।
ਮਧੂ-ਮਖੀ ਪਾਲਣ ਕੋਰਸ ਦੇ ਤਕਨੀਕੀ ਨਿਰਦੇਸ਼ਕ ਡਾ. ਪ੍ਰਦੀਪ ਕੁਮਾਰ ਛੁਨੇਜਾ ਅਤੇ ਕੋਰਸ ਕੋਆਰਡੀਨੇਟਰ ਡਾ. ਜਸਪਾਲ ਸਿੰਘ ਅਤੇ ਡਾ. ਅਮਿਤ ਚੌਧਰੀ ਨੇ ਆਏ ਹੋਏ ਸਿਖਿਆਰਥੀਆਂ ਨਾਲ ਮਧੂ-ਮਖੀ ਪਾਲਣ ਕਿਤੇ ਸੰਬੰਧੀ ਆਪਣੇ ਤਜ਼ਰਬੇ ਸਾਂਝੇ ਕੀਤੇ। ਯੂਨੀਵਰਸਿਟੀ ਦੇ ਵਖ-ਵਖ ਮਾਹਿਰਾਂ ਵਲੋਂ ਵਖ-ਵਖ ਮੌਸਮਾਂ ਵਿਚ ਮਖੀਆਂ ਦੀ ਸੰਭਾਲ, ਬੀਮਾਰੀਆਂ ਤੋਂ ਬਚਾਅ, ਮਧੂ-ਮਖੀਆਂ ਦਾ ਜੀਵਨ ਚਕਰ, ਫਸਲਾਂ ਦੇ ਉਤਪਾਦਨ ਵਿਚ ਮਧੂ-ਮਖੀਆਂ ਦਾ ਮੁਖ ਰੋਲ, ਸ਼ਹਿਦ ਉਤੇ ਮਾਰਕਾ ਲਾਉਣਾ ਅਤੇ ਇਸਦਾ ਮੰਡੀਕਰਨ ਕਰਨਾ ਆਦਿ ਬਾਰੇ ਮੁਕੰਮਲ ਜਾਣਕਾਰੀ ਪ੍ਰਦਾਨ ਕੀਤੀ ਗਈ। ਗਰੁਪ ਫਾਰਮਿੰਗ ਪ੍ਰੈਕਟੀਸ਼ਨਰ ਦੇ ਕੋਆਰਡੀਨੇਟਰ ਡਾ. ਲਵਲੀਸ਼ ਗਰਗ ਅਤੇ ਡਾ. ਪੰਕਜ ਕੁਮਾਰ ਨੇ ਦਸਿਆ ਕਿ ਇਸ ਕੋਰਸ ਵਿਚ ਸਿਖਿਆਰਥੀਆਂ ਨੂੰ ਗਰੁਪ ਵਿਚ ਰਲ ਕੇ ਖੇਤੀ ਕਰਨ ਅਤੇ ਮੰਡੀਕਰਨ ਦੇ ਨਾਲ ਨਾਲ ਸਮੂਹ ਰੂਪ ਵਿਚ ਖੇਤੀ ਕਰਨ ਨਾਲ ਹੋਣ ਵਾਲੇ ਫਾਇਦੇ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ। ਸਿਖਿਆਰਥੀਆਂ ਤੋਂ ਮਹੀਨਾਵਾਰ ਕਰਾਏ ਗਏ ਕੋਰਸ, ਦਿਤੀ ਗਈ ਜਾਣਕਾਰੀ ਉਪਰੰਤ ਪ੍ਰੀਖਿਆ ਲਈ ਗਈ ਅਤੇ ਫਿਰ ਉਹਨਾਂ ਨੂੰ ਸਰਟੀਫ਼ਿਕੇਟ ਵੀ ਪ੍ਰਦਾਨ ਕੀਤੇ ਗਏ। ਅੰਤ ਵਿਚ ਸ਼੍ਰੀਮਤੀ ਕੰਵਲਜੀਤ ਕੌਰ ਨੇ ਆਏ ਹੋਏ ਸਿਖਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਇਸ ਕੋਰਸ ਦੀਆਂ ਸਿਖੀਆਂ ਹੋਈਆਂ ਬਾਰੀਕੀਆਂ ਨੂੰ ਆਪਣੇ ਕੰਮ ਵਿਚ ਅਪਣਾਉਣ ਬਾਰੇ ਸਲਾਹ ਦਿੱਤੀ।

Share This Article
Leave a Comment