ਨਿਆਮੀ: ਨਾਈਜੀਰੀਆ ‘ਚ ਫੌਜ ਦੇ ਇੱਕ ਕੈਂਪ ‘ਤੇ ਹੋਏ ਅੱਤਵਾਦੀ ਹਮਲੇ ‘ਚ 71 ਜਵਾਨਾਂ ਦੀ ਮੌਤ ਹੋ ਗਈ ਹੈ। ਦੱਖਣੀ ਅਫਰੀਕੀ ਦੇਸ਼ ਦੇ ਰੱਖਿਆ ਮੰਤਰੀ ਨੇ ਦੱਸਿਆ ਕਿ ਮੰਗਲਵਾਰ ਨੂੰ ਮਾਲੀ ਨਾਲ ਲਗਦੀ ਸਰਹੱਦ ਦੇ ਨੇੜੇ ਸਥਿਤ ਕੈਂਪ ‘ਤੇ ਅੱਤਵਾਦੀਆਂ ਨੇ ਇਸ ਹਮਲੇ ਨੂੰ ਅੰਜ਼ਾਮ ਦਿੱਤਾ।
ਸੈਂਕੜੇ ਦੀ ਗਿਣਤੀ ‘ਚ ਆਏ ਅੱਤਵਾਦੀਆਂ ਨੇ ਇਸ ਹਮਲੇ ਵਿੱਚ ਤਿੰਨ ਘੰਟੇ ਤੱਕ ਭਾਰੀ ਗੋਲੀਬਾਰੀ ਕੀਤੀ। ਮੁੱਠਭੇੜ ਵਿੱਚ 57 ਅੱਤਵਾਦੀਆਂ ਦੇ ਮਾਰੇ ਜਾਣ ਦੀ ਵੀ ਖਬਰ ਹੈ।
ਹਾਲਾਂਕਿ ਮੀਡੀਆ ਰਿਪੋਰਟਾਂ ‘ਚ ਕਿਹਾ ਗਿਆ ਹੈ ਕਿ ਇਸ ਇਲਾਕੇ ਵਿੱਚ ਆਈਐੱਸ ਅਤੇ ਬੋਕੋ ਹਰਮ ਵਰਗੇ ਅੱਤਵਾਦੀ ਸੰਗਠਨਾਂ ਦੀ ਸਰਗਰਮੀ ਹੈ। ਅਜਿਹੇ ਵਿੱਚ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਹਮਲਾਵਰ ਇਨ੍ਹਾਂ ਦੋ ਸੰਗਠਨਾਂ ‘ਚੋਂ ਕਿਸੇ ਇੱਕ ਵਿੱਚੋਂ ਹੋ ਸਕਦੇ ਹਨ।
ਹਾਲੇ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਹ ਹਮਲਾ ਨਾਈਜੀਰੀਆ ਸਰਕਾਰ ਦੀ ਉਸ ਅਪੀਲ ਤੋਂ ਬਾਅਦ ਹੋਇਆ ਹੈ ਜਿਸ ਵਿੱਚ ਉਸ ਨੇ ਰਾਜ ‘ਚ ਲੱਗੀ ਐਮਰਜੈਂਸੀ ਨੂੰ ਤਿੰਨ ਮਹੀਨੇ ਹੋਰ ਵਧਾਉਣ ਦੀ ਗੱਲ ਕਹੀ ਹੈ ਦੱਸ ਦੇਈਏ ਕਿ ਨਾਈਜੀਰੀਆ ਵਿੱਚ ਪਹਿਲੀ ਐਮਰਜੈਂਸੀ ਦੋ ਸਾਲ ਪਹਿਲਾਂ ਲੱਗੀ ਸੀ।
ਫੌਜੀ ਕੈਂਪ ‘ਤੇ ਵੱਡਾ ਅੱਤਵਾਦੀ ਹਮਲਾ, 71 ਜਵਾਨਾਂ ਦੀ ਮੌਤ
Leave a Comment
Leave a Comment