ਸਵੀਡਨ : ਇਨਸਾਨ ਸਵੀਰੇਜ਼ ਦੇ ਕੋਲੋਂ ਵੀ ਲੰਘਣਾ ਪਸੰਦ ਨਹੀਂ ਕਰਦਾ ਤਾਂ ਫਿਰ ਕੀ ਤੁਸੀਂ ਉਸੇ ਸੀਵਰੇਜ ਦੇ ਪਾਣੀ ਤੋਂ ਬਣੀ ਬੀਅਰ ਪੀਣ ਬਾਰੇ ਸੋਚ ਸਕਦੇ ਹੋਂ? ਪਰ ਇਹ ਸੱਚ ਹੈ ਤੇ ਇਸ ਬੀਅਰ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਸਵੀਡਨ ਵਿੱਚ ਸੀਵਰੇਜ਼ ਦੇ ਪਾਣੀ ਨੂੰ ਸੋਧ ਕੇ ਬਣਾਈ ਗਈ ਬੀਅਰ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਆਈਵੀਐਲ ਸਵੀਡਿਸ਼ ਇਨਵਾਇਰਨਮੈਂਟਲ ਰਿਸਰਚ ਇੰਸਟੀਚਿਊਟ ਨੇ ਇਸਨੂੰ ਬੀਅਰ ਬਣਾਉਣ ਵਾਲੇ ਵਿਸ਼ਾਲ ਕਾਰਲਸਬਰਗ ਅਤੇ ਨਿਊ ਕਾਰਨੇਗੀ ਬ੍ਰੇਵਰੀ ਨਾਮਕ ਕੰਪਨੀ ਨਾਲ ਮਿਲ ਕੇ ਬਣਾਇਆ ਹੈ। ਕੰਪਨੀ ਨੇ ਕਿਹਾ ਕਿ ਸੋਧੇ ਹੋਏ ਪਾਣੀ ਸਬੰਧੀ ਆਮ ਲੋਕਾਂ ਦੇ ਮਨ ਵਿੱਚ ਕਈ ਤਰ੍ਹਾਂ ਦੇ ਭਰਮ ਭੁਲੇਖੇ ਹੁੰਦੇ ਹਨ ਅਤੇ ਇਸ ਨਾਲ ਉਹ ਦੂਰ ਹੋ ਜਾਣਗੇ।
ਦੱਸ ਦਈਏ ਕਿ ਇਸ ਬੀਅਰ ਨੂੰ ਕੰਪਨੀ ਵੱਲੋਂ PU:REST ਦੇ ਨਾਮ ਹੇਠ ਬਣਾਇਆ ਗਿਆ ਹੈ ਅਤੇ ਇਹ ਲੋਕਾਂ ਲਈ ਕਾਫੀ ਚਰਚਾ ਦਾ ਵਿਸ਼ਾ ਵੀ ਬਣ ਰਹੀ ਹੈ। ਇੱਥੇ ਹੀ ਬੱਸ ਨਹੀਂ ਮਈ ਵਿੱਚ ਲਾਂਚ ਹੋਈ ਬੀਅਰ ਦੀ ਇਹ ਕਿਸਮ ਹੁਣ ਤੱਕ 6 ਹਜ਼ਾਰ ਲੀਟਰ ਵਿਕ ਚੁਕੀ ਹੈ।