ਨਿਊਜ਼ ਡੈਸਕ: ਕਾਮੇਡੀਅਨ ਕਪਿਲ ਸ਼ਰਮਾ ਆਏ ਦਿਨ ਕਿਸੇ ਨਾ ਕਿਸੇ ਵਿਵਾਦ ਵਿੱਚ ਫਸ ਜਾਂਦੇ ਹਨ। ਇੱਕ ਵਾਰ ਫਿਰ ਟਵੀਟ ਕਰਕੇ ਉਹ ਟਰੋਲ ਹੋ ਰਹੇ ਹਨ, ਜਿਸ ਬਾਰੇ ਉਨ੍ਹਾਂ ਨੇ ਖੁਦ ਸਪੱਸ਼ਟੀਕਰਨ ਦਿੱਤਾ ਹੈ। ਪੰਜਾਬ ਨੂੰ ਹਾਲ ਹੀ ਵਿੱਚ ਨਵਾਂ ਮੁੱਖ ਮੰਤਰੀ ਮਿਲਿਆ ਹੈ ਅਤੇ ਕਪਿਲ ਵੀ ਪੰਜਾਬ ਦੇ ਹੀ ਹਨ। ਇਸ ਲਈ ਕਪਿਲ ਸ਼ਰਮਾ ਨੇ ਨਵੇਂ ਸੀਐਮ ਭਗਵੰਤ ਮਾਨ ਦੀ ਤਾਰੀਫ਼ ਵਿੱਚ ਇੱਕ ਟਵੀਟ ਕੀਤਾ, ਜਿਸ ਤੋਂ ਬਾਅਦ ਉਹ ਟਰੋਲ ਹੋਣ ਲੱਗੇ।
ਕਪਿਲ ਸ਼ਰਮਾ ਨੇ ਟਵਿੱਟਰ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਦੀ ਤਾਰੀਫ ਕੀਤੀ ਸੀ। ਉਨ੍ਹਾਂ ਨੇ ਲਿਖਿਆ, ‘ਭਾਜੀ ਤੁਹਾਡੇ ‘ਤੇ ਬਹੁਤ ਮਾਣ ਹੈ।’
so proud of you paji 🤗 👏👏👏❤️ https://t.co/OO7m8V9zps
— Kapil Sharma (@KapilSharmaK9) March 23, 2022
ਭਗਵੰਤ ਮਾਨ ਦੇ ਇਸ ਟਵੀਟ ‘ਤੇ ਇੱਕ ਵਿਅਕਤੀ ਨੇ ਉਨ੍ਹਾਂ ਨੂੰ ਟਰੋਲ ਕਰਦਿਆਂ ਕਿਹਾ ਕਿ ਉਹ ਭਗਵੰਤ ਮਾਨ ਨੂੰ ਰਾਜ ਸਭਾ ਵਿੱਚ ਜਾਣ ਲਈ ਮੱਖਣ ਲਗਾ ਰਿਹਾ ਹੈ। ਇਸ ‘ਤੇ ਹੁਣ ਕਪਿਲ ਸ਼ਰਮਾ ਨੇ ਟਰੋਲ ਕਰਨ ਵਾਲੇ ਵਿਅਕਤੀ ਦੇ ਟਵੀਟ ਨੂੰ ਰੀਟਵੀਟ ਕਰਕੇ ਜਵਾਬ ਦਿੱਤਾ।
ਇਸ ਟਵੀਟ ‘ਤੇ ਕਪਿਲ ਸ਼ਰਮਾ ਨੇ ਜਵਾਬ ਦਿੱਤਾ ਕਿ, ‘ਬਿਲਕੁਲ ਨਹੀਂ ਮਿੱਤਲ ਸਾਹਬ, ਬਸ ਸਿਰਫ ਇਹ ਹੀ ਸੁਫਨਾ ਹੈ ਕਿ ਦੇਸ਼ ਤਰੱਕੀ ਕਰੇ, ਪਰ ਜੇਕਰ ਤੁਸੀਂ ਕਹੋ ਤਾਂ ਮੈਂ ਕਿਤੇ ਤੁਹਾਡੀ ਨੌਕਰੀ ਦੀ ਗੱਲ ਕਰਾਂ?’
बिलकुल नहीं मित्तल साहब, बस इतना सा ख़्वाब है कि देश तरक़्क़ी करे 🙏 बाक़ी आप कहो तो आपकी नौकरी की लिए कहीं बात करूँ ? https://t.co/GLnW38eG2b
— Kapil Sharma (@KapilSharmaK9) March 23, 2022
ਕਪਿਲ ਅਤੇ ਭਗਵੰਤ ਮਾਨ ਦੋਵਾਂ ਵਿੱਚ ਕਈ ਗੱਲਾਂ ਸਾਂਝੀਆਂ ਹਨ ਤੇ ਦੋਵੇਂ ਪੰਜਾਬ ਦੇ ਰਹਿਣ ਵਾਲੇ ਹਨ। ਭਗਵੰਤ ਮਾਨ ਵੀ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਇੱਕ ਕਾਮੇਡੀਅਨ ਸਨ।
ਦੱਸ ਦਈਏ ਕਿ ਪਿਛਲੇ ਦਿਨੀਂ ਹੀ ਕਪਿਲ ਸ਼ਰਮਾ ਦਾ ਨਾਮ ‘ਦ ਕਸ਼ਮੀਰ ਫਾਈਲਜ਼’ ਵਿਵਾਦ ‘ਚ ਵੀ ਆ ਚੁੱਕਿਆ ਹੈ। ਵਿਵੇਕ ਅਗਨੀ ਹੋਤਰੀ ਦੇ ਇੱਕ ਟਵੀਟ ਤੋਂ ਬਾਅਦ ਲੋਕ ਕਪਿਲ ਸ਼ਰਮਾ ਦੇ ਸ਼ੋਅ ਦਾ ਬਾਈਕਾਟ ਕਰ ਰਹੇ ਹਨ। ਵਿਵੇਕ ਨੇ ਕਿਹਾ ਹੈ ਕਿ ਫਿਲਮ ਚ ਵੱਡੀ ਕਾਸਟ ਨਹੀਂ ਹੈ, ਇਸ ਲਈ ਪ੍ਰਮੋਸ਼ਨ ਲਈ ਕਪਿਲ ਸ਼ਰਮਾ ਨੇ ਨਹੀ ਬੁਲਾਇਆ। ਪਰ ਬਾਅਦ ਚ ਅਨੁਪਮ ਖੇਰ ਨੇ ਖੁਦ ਇਸ ਵਿਵਾਦ ਦੀ ਸਫਾਈ ਦਿੱਤੀ ਕਿ ਕਪਿਲ ਦਾ ਸ਼ੋਅ ਕਾਮੇਡੀ ਸ਼ੋਅ ਹੈ ਅਤੇ ਫਿਲਮ ਗੰਭੀਰ ਵਿਸ਼ੇ ‘ਤੇ ਬਣੀ ਹੈ। ਇਸ ਲਈ ਕਪਿਲ ਸ਼ਰਮਾ ਨੇ ਫਿਲਮ ਦੇ ਪ੍ਰਮੋਸ਼ਨ ਲਈ ਨਹੀਂ ਬੁਲਾਇਆ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.