ਵਰਧਾ: ਮਹਾਰਾਸ਼ਟਰ ਵਿੱਚ ਪੁਲ ਤੋਂ ਇੱਕ ਕਾਰ ਹੇਠਾਂ ਡਿੱਗਣ ਕਾਰਨ ਭਾਜਪਾ ਵਿਧਾਇਕ ਦੇ ਪੁੱਤਰ ਸਣੇ 7 ਵਿਦਿਆਰਥੀਆਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਬੀਤੀ ਰਾਤ 11.30 ਵਜੇ ਦੀ ਹੈ।
ਪੀਐਮ ਮੋਦੀ ਨੇ ਹਾਦਸੇ ਵਿੱਚ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਾਂ ਲਈ PMNRF ਤੋਂ 2-2 ਲੱਖ ਰੁਪਏ ਅਤੇ ਜ਼ਖ਼ਮੀਆਂ ਲਈ 50 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
PM @narendramodi announced that Rs. 2 lakh each from PMNRF would be given to the next of kin of those who have lost their lives in the accident near Selsura. Those who are injured would be given Rs. 50,000.
— PMO India (@PMOIndia) January 25, 2022
Pained by the loss of lives due to an accident near Selsura in Maharashtra. In this hour of sadness, my thoughts are with those who have lost their loved ones. I pray that those injured are able to recover soon: PM @narendramodi
— PMO India (@PMOIndia) January 25, 2022
ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕਾਰ ਬੇਕਾਬੂ ਹੋ ਕੇ ਸੇਲਸੂਰਾ ਨੇੜੇ ਨਦੀ ‘ਤੇ ਬਣੇ ਪੁਲ ਤੋਂ ਡਿੱਗੀ। ਇਸ ਹਾਦਸੇ ਵਿੱਚ ਮੈਡੀਕਲ ਕਾਲਜ ਦੇ ਸੱਤ ਵਿਦਿਆਰਥੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਉਮਰ 25 ਤੋਂ 35 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਇਨ੍ਹਾਂ ਮ੍ਰਿਤਕਾਂ ‘ਚ ਭਾਜਪਾ ਵਿਧਾਇਕ ਵਿਜੇ ਰਿਹਾਂਗਦਾਲੇ ਦੇ ਪੁੱਤਰ ਅਵਿਸ਼ਕਾਰ ਰਿਹਾਂਗਦਲੇ ਵੀ ਸ਼ਾਮਲ ਸੀ।
ਰਿਪੋਰਟਾਂ ਮੁਤਾਬਕ ਕਾਰ ਡਰਾਈਵਰ ਨੇ ਪਸ਼ੂ ਨੂੰ ਬਚਾਉਣ ਲਈ ਗੱਡੀ ਮੋੜੀ ਸੀ ਜਿਸ ਕਾਰਨ ਕਾਰ ਬੇਕਾਬੂ ਹੋ ਕੇ ਹੇਠਾਂ ਜਾ ਡਿੱਗੀ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.