ਮੋਹਾਲੀ (ਬਿੰਦੂ ਸਿੰਘ): ਭਾਜਪਾ ਸਰਕਾਰ ਵਲੋਂ ਬਣਾਏ ਜਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਸੜਕਾਂ ‘ਤੇ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿੱਚ ਚੱਲ ਰਹੇ ਧਰਨੇ ਨੂੰ ਅੱਜ 6 ਮਹੀਨੇ ਪੂਰੇ ਹੋ ਗਏ ਹਨ। ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਦਾ ਦਿਨ ‘ਕਾਲਾ ਦਿਵਸ’ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ ਸੀ।
ਜਿਸ ਤਹਿਤ ਕਿਸਾਨ ਮੋਰਚੇ ਵਲੋਂ ਮੋਹਾਲੀ ਸ਼ਹਿਰ ‘ਚ ਇੱਕ ਰੈਲੀ ਕੱਢਣ ਦਾ ਪ੍ਰੋਗਰਾਮ ਉਲੀਕਿਆ ਗਿਆ। ਮੋਟਰਸਾਈਕਲ ਸਮੇਤ ਰੈਲੀ ਵਿੱਚ ਕਾਲੀਆ ਚੁੰਨੀਆਂ ਲੈ ਕੇ, ਕਾਲੀਆਂ ਪੱਗਾਂ ਬੰਨ੍ਹ ਕੇ ਲੋਕ ਪਹੁੰਚ ਰਹੇ ਹਨ।
ਮੋਰਚੇ ਵਲੋਂ ਗੁਰਦੁਆਰਾ ਸਿੰਘ ਸ਼ਹੀਦਾਂ, ਸੋਹਾਣਾ ਸਾਹਿਬ ਤੋਂ ਰੈਲੀ ਸ਼ੁਰੂ ਕਰਕੇ ਕੁਆਰਕ ਲਾਈਟਾਂ ਤੋ ਹੁੰਦੇ ਹੋਏ ਫੇਸ 4/5 ਲਾਈਟਾਂ, ਫੇਸ 3/5 ਲਾਈਟਾਂ ਤੋ ਫੇਸ 7/8/9/10/11 ਲਾਈਟਾਂ ਤੋਂ ਹੁੰਦੇ ਹੋਏ ਬੈਸਟੈਕ ਸਕੁਏਅਰ ਸੈਕਟਰ 66 ‘ਚ ਮੋਦੀ ਦਾ ਪੁਤਲਾ ਫੂਕਿਆ ਜਾਵੇਗਾ।