ਟੀਵੀ ਅਦਾਕਾਰਾ 10 ਸਾਲ ਤੋਂ ਇਸ ਬਿਮਾਰੀ ਨਾਲ ਹੈ ਪੀੜਤ, ਦੱਸਿਆ ‘ਲਾਕਡਾਊਨ ਵਿੱਚ ਹੋ ਗਈ ਹਾਂ ਬੇਰੁਜ਼ਗਾਰ’

TeamGlobalPunjab
2 Min Read

ਨਿਊਜ਼ ਡੈਸਕ: ਕਪਿਲ ਸ਼ਰਮਾ ਦੇ ਸ਼ੋਅ ‘ਚ ਭੂਰੀ ਦਾ ਕਿਰਦਾਰ ਨਿਭਾਉਣ ਵਾਲੀ ਸੁਮੋਨਾ ਚੱਕਰਵਰਤੀ ਨੇ ਸੋਸ਼ਲ ਮੀਡੀਆ ‘ਤੇ ਦੱਸਿਆ ਹੈ ਕਿ ਉਹ ਲਾਕਡਾਊਨ ‘ਚ ਬੇਰੁਜ਼ਗਾਰ ਹੋ ਗਈ ਹੈ। ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਆਪਣੀ ਤਸਵੀਰ ਦੇ ਨਾਲ ਇੱਕ ਲੰਬੀ ਪੋਸਟ ਲਿਖੀ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੀ ਬਿਮਾਰੀ ਸਬੰਧੀ ਜਾਣਕਾਰੀ ਦਿੱਤੀ ਜਿਸ ਨਾਲ ਉਹ ਪਿਛਲੇ 10 ਸਾਲ ਤੋਂ ਜੂਝ ਰਹੀ ਹੈ।

ਸੁਮੋਨਾ ਨੇ ਆਪਣੀ ਪੋਸਟ ‘ਚ ਲਿਖਿਆ ਕਿ, ‘ਲੰਬੇ ਸਮੇਂ ਤੋਂ ਬਾਅਦ ਅੱਜ ਘਰ ‘ਚ ਚੰਗੀ ਤਰ੍ਹਾਂ ਐਕਸਰਸਾਈਜ਼ ਕੀਤੀ। ਕੁਝ ਦਿਨ ਅਜਿਹੇ ਹੁੰਦੇ ਹਨ ਜਦੋਂ ਮੈਂ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰਦੀ ਹਾਂ, ਕਿਉਂਕਿ ਬੋਰੀਅਤ ਪ੍ਰਿਵਿਲਜ ਹੈ। ਮੈਂ ਬੇਰੁਜ਼ਗਾਰ ਹਾਂ ਤੇ ਫਿਰ ਵੀ ਮੈਂ ਖ਼ੁਦ ਦਾ ਅਤੇ ਆਪਣੇ ਪਰਿਵਾਰ ਦਾ ਪੇਟ ਭਰ ਸਕਦੀ ਹਾਂ, ਇਹ ਪ੍ਰਿਵਿਲੇਜ ਹੀ ਹੈ। ਕਈ ਵਾਰ ਮੈਂ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰਦੀ ਹਾਂ ਖ਼ਾਸਕਰ ਉਦੋਂ ਜਦੋਂ ਮੈਂ ਪੀਐਮਐਸ (ਪ੍ਰੀਮੈਂਨਸਟਰੁਅਲ ਸਿੰਡਰੋਮ) ਕਾਰਨ ਉਦਾਸ ਹੋ ਜਾਂਦੀ ਹਾਂ। ਮੂਡ ਸਵਿੰਗ ਹੋਣਾ ਇਮੋਸ਼ਨਲੀ ਪਰੇਸ਼ਾਨ ਕਰਦਾ ਹੈ।’

ਸੁਮੋਨਾ ਨੇ ਅੱਗੇ ਲਿਖਿਆ ਕਿ, ‘ਕੁਝ ਚੀਜ਼ਾਂ ਮੈਂ ਪਹਿਲਾਂ ਕਦੇ ਸ਼ੇਅਰ ਨਹੀਂ ਕੀਤੀਆਂ। ਮੈਂ 2011 ਤੋਂ ਐਂਡੋਮੈਟਰੀਓਸਿਸ ਨਾਲ ਜੂਝ ਰਹੀ ਹਾਂ ਕਈ ਸਾਲਾਂ ਤੋਂ ਚੌਥੀ ਸਟੇਜ ਤੇ ਹਾਂ। ਲਾਕਡਾਊਨ ਮੇਰੇ ਲਈ ਭਾਵਨਾਤਮਕ ਰੂਪ ਨਾਲ ਬਹੁਤ ਔਖਾ ਸਮਾਂ ਰਿਹਾ ਹੈ।’

Share This Article
Leave a Comment