ਨਵੀਂ ਦਿੱਲੀ :- ਇਸਰੋ ਜਾਸੂਸੀ ਮਾਮਲੇ ‘ਚ ਜਾਂਚ ਲਈ ਸੁਪਰੀਮ ਕੋਰਟ ਵੱਲੋਂ ਨਿਯੁਕਤ ਇਕ ਉੱਚ ਪੱਧਰੀ ਕਮੇਟੀ ਨੇ ਸੁਪਰੀਮ ਕੋਰਟ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ।
ਦੱਸ ਦਈਏ ਸੁਪਰੀਮ ਕੋਰਟ ਨੇ 14 ਸਤੰਬਰ, 2018 ਨੂੰ ਸਾਬਕਾ ਜੱਜ ਡੀਕੇ ਜੈਨ ਦੀ ਅਗਵਾਈ ‘ਚ ਤਿੰਨ ਮੈਂਬਰੀ ਕਮੇਟੀ ਨਿਯੁਕਤ ਕੀਤੀ ਸੀ, ਜਦਕਿ ਕੇਰਲ ਸਰਕਾਰ ਨੂੰ ਨਾਰਾਇਣਨ ਨੂੰ ਅਪਮਾਨਿਤ ਕਰਨ ਲਈ 50 ਲੱਖ ਰੁਪਏ ਮੁਆਵਜ਼ਾ ਦੇਣ ਦਾ ਨਿਰਦੇਸ਼ ਦਿੱਤਾ ਸੀ।
ਨਾਰਾਇਣਨ ਨੂੰ ਉਦੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ ਕੇਰਲ ‘ਚ ਸਰਕਾਰ ਦੀ ਅਗਵਾਈ ਕਾਂਗਰਸ ਕਰ ਰਹੀ ਸੀ। ਨਾਰਾਇਣਨ ਦੀ ਗ਼ੈਰ-ਕਾਨੂੰਨੀ ਗ੍ਰਿਫ਼ਤਾਰੀ ਲਈ ਸੀਬੀਆਈ ਨੇ ਕੇਰਲ ‘ਚ ਤਤਕਾਲੀ ਪ੍ਰਮੁੱਖ ਪੁਲਿਸ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ।