ਨਿਊਜ਼ ਡੈਸਕ :– ਡਰੱਗਸ ਕੇਸ ‘ਚ (Drugs Case) ਐੱਨਸੀਬੀ ਨੇ ਫਿਲਮ ਅਦਾਕਾਰ ਏਜਾਜ਼ ਖ਼ਾਨ ਨੂੰ 8 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਅੱਜ ਗ੍ਰਿਫ਼ਤਾਰ ਕਰ ਲਿਆ ਹੈ। ਏਜਾਜ਼ ਖ਼ਾਨ ਨੂੰ ਬੀਤੇ ਮੰਗਲਵਾਰ ਨੂੰ ਐੱਨਸੀਬੀ ਹਿਰਾਸਤ ‘ਚ ਲੈ ਲਿਆ ਸੀ।
ਦੱਸ ਦਈਏ ਡਰੱਗਸ ਮਾਮਲੇ ‘ਚ ਡਰੱਗ ਪੇਡਲਰ ਸ਼ਾਦਾਬ ਬਟਾਟਾ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਅਦਾਕਾਰ ਏਜਾਜ਼ ਖ਼ਾਨ ਦਾ ਨਾਂ ਵੀ ਸਾਹਮਣੇ ਆਇਆ ਸੀ। ਜਾਂਚ ਅਧਿਕਾਰੀਆਂ ਨੂੰ ਪਤਾ ਲੱਗਾ ਸੀ ਕਿ ਫਿਲਹਾਲ ਏਜਾਜ਼ ਖ਼ਾਨ ਰਾਜਸਥਾਨ ‘ਚ ਹੈ ਪਰ ਅੱਜ ਏਜਾਜ਼ ਜਿਵੇਂ ਹੀ ਰਾਜਸਥਾਨ ਤੋਂ ਮੁੰਬਈ ਪਰਤੇ ਤਾਂ ਐੱਨਸੀਬੀ ਨੇ ਉਨ੍ਹਾਂ ਨੂੰ ਹਿਰਾਸਤ ‘ਚ ਲੈ ਲਿਆ। ਜਾਂਚ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਏਜਾਜ਼ ਖ਼ਾਨ ਬਟਾਟਾ ਗੈਂਗ ਦਾ ਹਿੱਸਾ ਵੀ ਹੋ ਸਕਦੇ ਹਨ।
ਇਸਤੋਂ ਇਲਾਵਾ ਐੱਨਸੀਬੀ ਵਿਭਾਗ ਦੀ ਟੀਮ ਨੇ ਏਜਾਜ਼ ਖ਼ਾਨ ਦੇ ਅੰਧੇਰੀ ਤੇ ਲੋਖੰਡਵਾਲਾ ‘ਚ ਮੌਜੂਦ ਕਈ ਠਿਕਾਣਿਆਂ ‘ਤੇ ਛਾਪੇਮਾਰੀ ਵੀ ਕੀਤੀ ਹੈ