ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਜੋਗਿੰਦਰ ਸਿੰਘ ਸੰਧੂ ਨੇ ਵਰਦੇਵ ਸਿੰਘ ਮਾਨ ਦਾ ਕੀਤਾ ਧੰਨਵਾਦ

TeamGlobalPunjab
2 Min Read

ਫਿਰੋਜਪੁਰ: ਯੂਥ ਅਕਾਲੀ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਵਲੋਂ ਬੀਤੇ ਦਿਨ ਯੂਥ ਅਕਾਲੀ ਦੇ ਸੂਬਾ ਪੱਧਰੀ ਜੱਥੇਬੰਦਕ ਢਾਂਚੇ ਦਾ ਐਲਾਨ ਕੀਤਾ ਗਿਆ । ਜਿਥੇ ਉਹਨਾਂ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ , ਜਰਨਲ ਸਕੱਤਰ ਅਤੇ ਜਿਲ੍ਹਾ ਪ੍ਰਧਾਨਾ ਦੀ ਲਿਸਟ ਜਾਰੀ ਕੀਤੀ, ਫਿਰੋਜ਼ਪੁਰ ਜਿਲ੍ਹੇ ਦੇ ਯੂਥ ਅਕਾਲੀ ਦਲ ਦੇ ਪ੍ਰਧਾਨ ਰਹਿ ਚੁੱਕੇ ਯੂਥ ਆਗੂ ਜੋਗਿੰਦਰ ਸਿੰਘ ਸਵਾਈ ਕੇ ਨੂੰ ਵੱਡੀ ਜਿੰਮੇਵਾਰੀ ਸੌਂਪਦਿਆਂ ਯੂਥ ਅਕਾਲੀ ਦਲ ਦਾ ਜਰਨਲ ਸਕੱਤਰ ਥਾਪਿਆ ਹੈ।

ਆਪਣੀ ਇਸ ਨਿਯੁਕਤੀ ਤੇ ਜੋਗਿੰਦਰ ਸਿੰਘ ਸਵਾਈ ਕੇ ਨੇ ਵਰਦੇਵ ਸਿੰਘ ਮਾਨ ਜਿਲ੍ਹਾ ਜੱਥੇਦਾਰ ਫਿਰੋਜ਼ਪੁਰ ਅਤੇ ਹਲਕਾ ਇੰਚਾਰਜ ਗੁਰੂਹਰਸਹਾਏ ਦਾ ਘਰ ਜਾ ਕੇ ਧੰਨਵਾਦ ਕੀਤਾ। ਜੱਥੇਦਾਰ ਵਰਦੇਵ ਸਿੰਘ ਮਾਨ ਨੇ ਸਵਾਈ ਕੇ ਨੂੰ ਸਿਰੋਪਾਓ ਨਾਲ ਸਨਮਾਨਿਤ ਕਰਦਿਆਂ ਵਧਾਈ ਦਿੱਤੀ।

ਉਹਨਾਂ ਪਾਰਟੀ ਤੇ ਪੰਥ ਦੀ ਚੜਦੀ ਕਲਾ ਲਈ ਅੱਗੇ ਤੋਂ ਹੋਰ ਮਿਹਨਤ ਕਰਨ ਲਈ ਪ੍ਰੇਰਿਆ। ਇਸ ਸਮੇ ਜੋਗਿੰਦਰ ਸਿੰਘ ਸਵਾਈ ਕੇ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ , ਬਿਕਰਮ ਸਿੰਘ ਮਜੀਠੀਆ ਅਤੇ ਯੂਥ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਦਾ ਵੀ ਧੰਨਵਾਦ ਕੀਤਾ।

ਉਹਨਾਂ ਕਿਹਾ ਕਿ ਉਹ ਪਾਰਟੀ ਦੀਆਂ ਉਮੀਦਾਂ ਤੇ ਖਰਾ ਉਤਰਨ ਲਈ ਦਿਨ ਰਾਤ ਇਕ ਕਰਨਗੇ। ਉਹਨਾ ਦਾਅਵਾ ਕੀਤਾ ਕਿ 2022 ਚ ਵਰਦੇਵ ਸਿੰਘ ਮਾਨ ਨੂੰ ਵਿਧਾਇਕ ਬਣਾਉਣ ਅਤੇ ਅਕਾਲੀ ਸਰਕਾਰ ਬਣਾਉਣ ਲਈ ਯੂਥ ਨੂੰ ਲਾਮਬੰਦ ਕਰਨਗੇ।

ਇਸ ਸਮੇਂ ਆਈਟੀ ਵਿੰਗ ਦੇ ਮਾਲਵਾ ਜ਼ੋਨ ਦੇ ਪ੍ਰਧਾਨ ਜਸਪ੍ਰੀਤ ਸਿੰਘ ਮਾਨ ਨੇ ਵੀ ਸਵਾਈ ਕੇ ਦਾ ਮੂੰਹ ਮਿੱਠਾ ਕਰਵਾ ਵਧਾਈਆਂ ਦਿਤੀਆਂ। ਇਸ ਸਮੇ ਗੁਰਵਿੰਦਰ ਗਿੱਲ, ਜਗਦੇਵ ਸਿੰਘ ਜੈਲਦਾਰ ਕੋਹਰ ਸਿੰਘ ਵਾਲਾ, ਬਲਕਰਨ ਜੰਗ, ਗੁਰਮੀਤ ਮਾਨ,ਬਿੰਦਰ ਸਵਾਈ ਕੇ, ਮੁਨੀਸ਼ ਸਚਦੇਵਾ ਆਦਿ ਹਾਜਰ ਸਨ।

Share This Article
Leave a Comment