ਫੇਸਬੁੱਕ ਕਰੇਗਾ ਟੀਕਾ ਲਗਵਾਉਣ ’ਚ ਸਹਾਇਤਾ

TeamGlobalPunjab
2 Min Read

ਕੈਲੀਫੋਰਨੀਆ –  ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਦੇ ਵਿਚਾਲੇ ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਵੀ ਵੱਧ ਤੋਂ ਵੱਧ ਲੋਕਾਂ ਤੱਕ ਟੀਕਾ ਫੈਲਾਉਣ ਲਈ ਅੱਗੇ ਆਏ ਹਨ। ਮਾਰਕ ਨੇ ਦੱਸਿਆ ਕਿ ਕਿਵੇਂ ਫੇਸਬੁੱਕ ਵੱਧ ਤੋਂ ਵੱਧ ਲੋਕਾਂ ਨੂੰ ਟੀਕਾ ਲਗਵਾਉਣ ’ਚ ਸਹਾਇਤਾ ਕਰੇਗੀ।  ਮਾਰਕ ਨੇ ਕਿਹਾ ਕਿ ਫੇਸਬੁੱਕ 50 ਮਿਲੀਅਨ ਲੋਕਾਂ ਦੇ ਟੀਕਾਕਰਣ ’ਚ ਸਹਾਇਤਾ ਲਈ ਵਿਸ਼ਵਵਿਆਪੀ ਮੁਹਿੰਮ ਸ਼ੁਰੂ ਕਰਨ ਜਾ ਰਿਹਾ ਹੈ।

 ਇਸ ਸਬੰਧ ’ਚ ਮਾਰਕ ਨੇ ਫੇਸਬੁੱਕ ‘ਤੇ ਇਕ ਪੋਸਟ ਪ੍ਰਕਾਸ਼ਤ ਕਰਕੇ ਕਿਹਾ ਹੈ ਕਿ ਅਸੀਂ ਪਹਿਲਾਂ ਹੀ ਅਧਿਕਾਰਤ ਤੌਰ ‘ਤੇ ਦੋ ਬਿਲੀਅਨ ਤੋਂ ਵੱਧ ਲੋਕਾਂ ਨੂੰ ਕੋਵਿਡ -19 ਨਾਲ ਜੁੜੀ ਜਾਣਕਾਰੀ ਨਾਲ ਜੋੜ ਚੁੱਕੇ ਹਾਂ। ਹੁਣ ਜਦੋਂ ਬਹੁਤੇ ਦੇਸ਼ ਟੀਕਾਕਰਨ ਵੱਲ ਵਧ ਰਹੇ ਹਨ, ਤਾਂ ਅਸੀਂ ਇਸ ਨੂੰ ਸੌਖਾ ਬਣਾਉਣ ਲਈ ਇਕ ਉਪਕਰਣ ‘ਤੇ ਕੰਮ ਕਰ ਰਹੇ ਹਾਂ।’

 ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਮਾਰਕ ਨੇ ਕਿਹਾ ਕਿ ਪਹਿਲਾਂ ਇਕ ਟੂਲ ਲਾਂਚ ਕੀਤਾ ਜਾ ਰਿਹਾ ਹੈ ਜੋ ਤੁਹਾਨੂੰ ਦੱਸੇਗਾ ਕਿ ਤੁਹਾਨੂੰ ਕਦੋਂ ਤੇ ਕਿੱਥੇ ਟੀਕਾ ਲਗਾਇਆ ਜਾ ਸਕਦਾ ਹੈ। ਮਾਰਕ ਨੇ ਅੱਗੇ ਦੱਸਿਆ ਕਿ ਇਹ ਟੂਲ ਫੇਸਬੁੱਕ ‘ਤੇ ਕੋਵਿਡ ਇਨਫਰਮੇਸ਼ਨ ਸੈਂਟਰ ‘ਤੇ ਦਿਖਾਈ ਦੇਵੇਗਾ ਤੇ ਅਸੀਂ ਫੇਸਬੁੱਕ ਨਿਊਜ਼ ਫੀਡ ਦੇ ਜ਼ਰੀਏ ਲੋਕਾਂ ਨੂੰ ਦਿਖਾ ਸਕਾਂਗੇ ਕਿ ਉਹ ਕਿੱਥੇ ਟੀਕਾ ਲਗਵਾ ਸਕਦੇ ਹਨ। ਇਸਦੇ ਨਾਲ ਹੀ, ਉਨ੍ਹਾਂ ਨੂੰ ਇਥੇ ਮੁਲਾਕਾਤ ਲਈ ਇੱਕ ਲਿੰਕ ਵੀ ਦਿੱਤਾ ਜਾਵੇਗਾ।

Share This Article
Leave a Comment