ਵਰਲਡ ਡੈਸਕ : –ਮਿਆਂਮਾਰ ਨੇ ਮਿਜ਼ੋਰਮ ਪ੍ਰਸ਼ਾਸਨ ਤੋਂ ਉਹਨਾਂ 8 ਪੁਲਿਸ ਮੁਲਾਜ਼ਮਾਂ ਨੂੰ ਵਾਪਸ ਭੇਜਣ ਲਈ ਬੇਨਤੀ ਕੀਤੀ ਹੈ ਜੋ ਪਿਛਲੇ ਮਹੀਨੇ ਗੁਆਂਢੀ ਦੇਸ਼ ’ਚ ਇੱਕ ਫੌਜੀ ਬਗਾਵਤ ਤੋਂ ਬਾਅਦ ਪਨਾਹ ਲੈਣ ਲਈ ਉੱਤਰ-ਪੂਰਬੀ ਰਾਜ ਤੋਂ ਆਏ ਸਨ।
ਇਕ ਅਧਿਕਾਰੀ ਨੇ ਦੱਸਿਆ ਕਿ ਮਿਜ਼ੋਰਮ ਦੀ ਮਿਆਂਮਾਰ ਨਾਲ 510 ਕਿਲੋਮੀਟਰ ਦੀ ਸਰਹੱਦ ਹੈ। ਇਕ ਸਾਲ ਤੋਂ ਐਮਰਜੈਂਸੀ ਘੋਸ਼ਣਾ ਦੇ ਵਿਰੋਧ ’ਚ ਹਥਿਆਰਬੰਦ ਸੈਨਾਵਾਂ ਦੁਆਰਾ ਵੱਡੇ ਪੱਧਰ ‘ਤੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਚਾਂਪਈ ਜ਼ਿਲ੍ਹਾ ਡਿਪਟੀ ਕਮਿਸ਼ਨਰ ਮਾਰੀਆ ਸੀ ਟੀ ਜੁਆਲੀ ਨੇ ਬੀਤੇ ਸ਼ਨੀਵਾਰ ਨੂੰ ਕਿਹਾ, “ਮੈਨੂੰ ਮਿਆਂਮਾਰ ਦੇ ਫਲਾਮ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦਾ ਇੱਕ ਪੱਤਰ ਮਿਲਿਆ ਹੈ ਜਿਸ ’ਚ 8 ਪੁਲਿਸ ਮੁਲਾਜ਼ਮਾਂ ਨੂੰ ਹਿਰਾਸਤ ’ਚ ਲੈਣ ਤੇ ਉਨ੍ਹਾਂ ਨੂੰ ਮਿੱਤਰਤਾਪੂਰਣ ਇਸ਼ਾਰੇ ਵਜੋਂ ਮਿਆਂਮਾਰ ਦੇ ਹਵਾਲੇ ਕਰਨ ਦੀ ਬੇਨਤੀ ਕੀਤੀ ਗਈ ਹੈ।
ਜੁਆਲੀ ਨੇ ਦੱਸਿਆ ਕਿ ਪੱਤਰ ’ਚ ਇਹ ਵੀ ਕਿਹਾ ਗਿਆ ਹੈ ਕਿ ਮਿਆਂਮਾਰ ਦੇ 8 ਪੁਲਿਸ ਮੁਲਾਜ਼ਮ ਭਾਰਤ ਚਲੇ ਗਏ ਹਨ। ਇਸ ਤੋਂ ਪਹਿਲਾਂ, ਰਾਜ ਦੇ ਗ੍ਰਹਿ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਬੀਤੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਮਿਆਂਮਾਰ ’ਚ ਫੌਜੀ ਬਗਾਵਤ ਤੋਂ ਬਾਅਦ 16 ਨਾਗਰਿਕਾਂ ਨੇ ਭਾਰਤੀ ਸਰਹੱਦ ਪਾਰ ਕਰਕੇ ਮਿਜੋਰਮ ’ਚ ਸ਼ਰਨ ਲਈ ਹੋਈ ਹੈ।