ਪਟਿਆਲਾ: ਆਪ ਸਾਰਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸੀਨੀਅਰ ਪੱਤਰਕਾਰ ਅਤੇ ਪਟਿਆਲਾ ਟੀਵੀ ਦੇ ਐਡੀਟਰ ਇਨ ਚੀਫ਼ ਹਰਵਿੰਦਰ ਸਿੰਘ ਕੁੱਕੂ ਬੀਤੀ ਦੇਰ ਰਾਤ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਦਾ ਅੰਤਿਮ ਸਸਕਾਰ ਤ੍ਰਿਪੜੀ ਸ਼ਮਸ਼ਾਨ ਘਾਟ ਵਿਖੇ 1.00 ਵਜੇ ਹੋਵੇਗਾ।
ਦੱਸਣਯੋਗ ਹੈ ਕਿ ਸੀਨੀਅਰ ਪੱਤਰਕਾਰ ਹਰਵਿੰਦਰ ਸਿੰਘ ਕੁਕੂ ਸਾਡਾ ਚੈਨਲ ,ਪਟਿਆਲਾ ਟੀਵੀ ਤੋਂ ਇਲਾਵਾ ਵੱਖ-ਵੱਖ ਟੀਵੀ ਚੈਨਲਾਂ ਵਿੱਚ ਬਤੌਰ ਐਡੀਟਰ ਸੇਵਾਵਾਂ ਨਿਭਾਉਂਦੇ ਰਹੇ ਹਨ।