ਨਵੀਂ ਦਿੱਲੀ – ਬ੍ਰਿਟੇਨ ‘ਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਨੂੰ ਲੈ ਕੇ ਭਾਰਤ ਸਰਕਾਰ ਵੀ ਸਾਵਧਾਨ ਹੋਈ ਹੈ ਜਿਸਦੇ ਚਲਦਿਆਂ ਬ੍ਰਿਟੇਨ ਤੋਂ ਆਉਣ ਵਾਲੀਆਂ ਹਵਾਈ ਉਡਾਣਾਂ ਤੇ 31 ਦਸੰਬਰ ਤੱਕ ਰੋਕ ਲਾ ਦਿੱਤੀ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਬ੍ਰਿਟੇਨ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਅੱਜ 22 ਦਸੰਬਰ ਦੀ ਰਾਤ 11:59 ਵਜੇ ਤੋ ਲੈ ਕੇ 31 ਦਸੰਬਰ ਦੀ ਰਾਤ 11:59 ਵਜੇ ਤੱਕ ਹਵਾਈ ਉਡਾਣਾ ਤੇ ਰੋਕ ਲਗਾ ਦਿੱਤੀ ਹੈ।
ਇਸ ਤੋਂ ਇਲਾਵਾ ਹਵਾਈ ਮੰਤਰਾਲੇ ਨੇ ਕਿਹਾ, “ਸਾਵਧਾਨੀ ਦੇ ਤੌਰ ‘ਤੇ ਬ੍ਰਿਟੇਨ ਤੋਂ ਆਉਣ ਵਾਲੀਆਂ ਸਵਾਰੀਆਂ ਜਿਹੜੀਆਂ 22 ਦਸੰਬਰ ਨੂੰ ਰਾਤ 11.59 ਵਜੇ ਤੋਂ ਪਹਿਲਾਂ ਭਾਰਤ ਪਹੁੰਚ ਜਾਣਗੀਆਂ,ਉਹਨਾਂ ਦਾ ਹਵਾਈ ਅੱਡਿਆਂ’ ਤੇ ਆਰ.ਟੀ. ਪੀਸੀਆਰ ਟੈਸਟ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਬ੍ਰਿਟੇਨ ਵਿਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਨੂੰ ਲੈ ਕੇ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਕਿਹਾ ਕਿ ਸਰਕਾਰ ਸਾਵਧਾਨ ਹੈ ਅਤੇ ਘਬਰਾਉਣ ਦੀ ਜ਼ਰੂਰਤ ਨਹੀਂ।ਸਿਹਤ ਮੰਤਰੀ ਨੇ ਕਿਹਾ ਕਿ ਪਿਛਲੇ ਇਕ ਸਾਲ ਤੋਂ ਸਰਕਾਰ ਨੇ ਉਹ ਸਭ ਕੁਝ ਕੀਤਾ ਜੋ ਕੋਵਿਡ -19 ਨੂੰ ਖ਼ਤਮ ਕਰਨ ਵਿੱਚ ਸਹਾਈ ਸੀ।