ਜਲੰਧਰ: ਸੋਮਵਾਰ ਨੂੰ ਜਲੰਧਰ ਵਿੱਚ ਕੋਰੋਨਾ ਵਾਇਰਸ ਦੇ ਛੇ ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚ ਇੱਕ ਮਰੀਜ਼ ਗੁਰੂ ਅਮਰਦਾਸ ਨਗਰ ਅਤੇ ਪੰਜ ਦਾਦਾ ਕਲੋਨੀ ਤੋਂ ਆਏ ਹਨ। ਜ਼ਿਲ੍ਹੇ ਵਿੱਚ ਕੋਰੋਨਾ ਨਾਲ ਸੰਕਰਮਿਤ ਮਰੀਜ਼ਾਂ ਦੀ ਕੁਲ ਗਿਣਤੀ ਹੁਣ 228 ਹੋ ਗਈ ਹੈ। ਇਨ੍ਹਾਂ ਨਵੇਂ ਪਾਜ਼ਿਟਿਵ ਮਾਮਲਿਆਂ ਵਿੱਚ ਦਾਦਾ ਕਲੋਨੀ ਤੋਂ 25 ਸਾਲਾ ਮੁਟਿਆਰ, 8 ਅਤੇ 10 ਸਾਲ ਦੇ ਦੋ ਬੱਚੇ, 32 ਸਾਲਾ ਨੌਜਵਾਨ ਅਤੇ 55 ਸਾਲਾ ਵਿਅਕਤੀ ਸ਼ਾਮਲ ਹਨ। ਉੱਥੇ ਹੀ ਗੁਰੂ ਅਮਰਦਾਸ ਨਗਰ ਦੇ ਪਾਜ਼ਿਟਿਵ ਵਿਅਕਤੀ ਦੀ ਉਮਰ 56 ਸਾਲ ਹੈ।
ਸ਼ਹਿਰ ਵਿੱਚ ਪੰਜਾਬ ਦੇ ਮੁਕਾਬਲੇ ਮਰੀਜ਼ ਤੇਜੀ ਨਾਲ ਠੀਕ ਹੋ ਰਹੇ ਹਨ। ਐਤਵਾਰ ਨੂੰ ਸ਼ਹਿਰ ਵਿੱਚ ਕੋਰੋਨਾ ਦਾ ਕੋਈ ਨਵਾਂ ਮਰੀਜ ਸਾਹਮਣੇ ਨਾਂ ਆਉਣ ਨਾਲ ਸਿਵਲ ਹਸਪਤਾਲ ‘ਚ ਡਾਕਟਰਾਂ ਅਤੇ ਸਟਾਫ ਨੇ ਵੀ ਰਾਹਤ ਦਾ ਸਾਹ ਲਿਆ ਹੈ। ਰਾਹਤ ਦੀ ਗੱਲ ਇਹ ਹੈ ਕਿ ਇਨ੍ਹਾਂ ‘ਚੋਂ ਹੁਣ 200 ਲੋਕ ਠੀਕ ਹੋਕੇ ਘਰ ਪਹੁੰਚ ਗਏ ਹਨ, ਹਾਲਾਂਕਿ ੭ ਮਰੀਜ਼ਾਂ ਦੀ ਮੌਤ ਵੀ ਹੋਈ।