ਨਿਊਜ਼ ਡੈਸਕ : ਕਦੇ-ਕਦੇ ਖਾਣਾ ਬਣਾਉਂਦੇ ਸਮੇਂ ਦਾਲ ਜਾਂ ਸਬਜੀ ਵਿੱਚ ਲੂਣ ਜ਼ਿਆਦਾ ਹੋ ਜਾਂਦਾ ਹੈ ਤਾਂ ਖਾਣੇ ਦਾ ਪੂਰਾ ਸਵਾਦ ਖਰਾਬ ਹੋ ਜਾਂਦਾ ਹੈ। ਖਾਣੇ ਵਿੱਚ ਲੂਣ ਨਾ ਹੋਵੇ ਤਾਂ ਖਾਣਾ ਬੇਸਵਾਦ ਹੋ ਜਾਂਦਾ । ਇਸ ਲਈ ਖਾਣੇ ਵਿੱਚ ਲੂਣ ਬਹੁਤ ਜ਼ਰੂਰੀ ਹੈ ਪਰ ਲੂਣ ਸਹੀ ਮਾਤਰਾ ਵਿੱਚ ਹੋਣਾ ਚਾਹੀਦਾ ਹੈ।
ਜੇਕਰ ਤੁਹਾਡੇ ਤੋਂ ਵੀ ਸਬਜੀ ‘ਚ ਲੂਣ ਜ਼ਿਆਦਾ ਪੈ ਜਾਂਦਾ ਤਾਂ ਪਰੇਸ਼ਾਨ ਨਾਂ ਹੋਵੋ ਤੁਸੀਂ ਇਸ ਨੂੰ ਠੀਕ ਕਰਨ ਲਈ ਘਰੇਲੂ ਤਰੀਕੇ ਅਪਣਾ ਸਕਦੇ ਹੋ।
ਦਾਲ-ਸਬਜੀ ਵਿੱਚ ਲੂਣ ਜ਼ਿਆਦਾ ਹੋਣ ‘ਤੇ ਇੰਝ ਕਰੋ ਠੀਕ:
ਭੁੰਨਿਆ ਵੇਸਣ
ਜੇਕਰ ਸਬਜੀ ਵਿੱਚ ਲੂਣ ਜ਼ਿਆਦਾ ਹੋ ਜਾਵੇ ਤਾਂ ਤੁਸੀ ਉਸ ਵਿੱਚ ਥੋੜ੍ਹਾ ਜਿਹਾ ਭੁੰਨਿਆ ਹੋਇਆ ਵੇਸਣ ਮਿਲਾ ਦਵੋ। ਅਜਿਹਾ ਕਰਨ ਨਾਲ ਸਬਜੀ ਦਾ ਨਮਕ ਘੱਟ ਹੋ ਜਾਵੇਗਾ। ਤੁਸੀ ਇਸ ਨੂੰ ਗਰੇਵੀ ਅਤੇ ਸੁੱਕੀ, ਦੋਵੇਂ ਤਰ੍ਹਾਂ ਦੀਆਂ ਸਬਜੀਆਂ ਵਿੱਚ ਇਸਤੇਮਾਲ ਕਰ ਸਕਦੇ ਹੋ।
ਆਟੇ ਦੀਆਂ ਗੋਲੀਆਂ –
ਸਬਜੀ ਵਿੱਚ ਲੂਣ ਘੱਟ ਕਰਨ ਲਈ ਤੁਸੀ ਦੂਜਾ ਤਰੀਕਾ ਵੀ ਅਪਣਾ ਸਕਦੇ ਹੋ। ਇਸ ਦੇ ਲਈ ਤੁਸੀ ਆਟੇ ਦੀਆਂ ਗੋਲੀਆਂ ਬਣਾ ਕੇ ਸਬਜੀ ਵਿੱਚ ਪਾ ਦਿਓ। ਅਜਿਹਾ ਕਰਨ ਨਾਲ ਖਾਣੇ ਵਿੱਚ ਲੂਣ ਘੱਟ ਹੋ ਜਾਵੇਗਾ।
ਉਬਲਿਆ ਆਲੂ –
ਸਬਜੀ ਜਾਂ ਦਾਲ ਵਿੱਚ ਲੂਣ ਜ਼ਿਆਦਾ ਹੋਣ ‘ਤੇ ਤੁਸੀ ਉਸ ਵਿੱਚ ਉਬਲਿਆ ਹੋਇਆ ਆਲੂ ਮਿਲਾ ਕੇ ਵੀ ਵਿਗੜੇ ਹੋਏ ਸਵਾਦ ਨੂੰ ਠੀਕ ਕਰ ਸਕਦੇ ਹੋ। ਅਜਿਹਾ ਕਰਨ ਨਾਲ ਨਾਂ ਨਹੀਂ ਸਿਰਫ ਖਾਣੇ ਵਿੱਚ ਲੂਣ ਦੀ ਮਾਤਰਾ ਘੱਟ ਹੋਵੇਗੀ ਸਗੋਂ ਸਬਜੀ ਜਾਂ ਦਾਲ ਦੀ ਗਰੇਵੀ ਵੀ ਗਾੜ੍ਹੀ ਹੋ ਜਾਵੇਗੀ।
ਨੀਂਬੂ ਦਾ ਰਸ –
ਸਬਜੀ ਵਿੱਚ ਪਏ ਜ਼ਿਆਦਾ ਲੂਣ ਨੂੰ ਠੀਕ ਕਰਨ ਲਈ ਤੁਸੀ ਉਸ ਵਿੱਚ ਨੀਂਬੂ ਦਾ ਰਸ ਮਿਲਾ ਸਕਦੇ ਹੋ। ਅਜਿਹਾ ਕਰਨ ਨਾਲ ਸਬਜੀ ਦਾ ਸਵਾਦ ਵੀ ਖ਼ਰਾਬ ਨਹੀਂ ਹੋਵੇਗਾ ਅਤੇ ਲੂਣ ਵੀ ਘੱਟ ਹੋ ਜਾਵੇਗਾ।
ਬਰੈਡ
ਸਬਜੀ ਜਾਂ ਦਾਲ ਵਿੱਚ ਲੂਣ ਜ਼ਿਆਦਾ ਹੋਣ ‘ਤੇ ਤੁਸੀ ਸਬਜੀ ਵਿੱਚ ਬਰੈਡ ਦੇ 1-2 ਸਲਾਈਸ ਪਾਕੇ 10 ਮਿੰਟ ਲਈ ਛੱਡ ਦਵੋ। ਅਜਿਹਾ ਕਰਨ ਨਾਲ ਸਬਜੀ ਜਾਂ ਦਾਲ ਦਾ ਲੂਣ ਘੱਟ ਹੋ ਜਾਵੇਗਾ।