ਮਿਸੀਸਾਗਾ : ਕੈਨੇਡਾ ਦੇ ਮਿਸੀਸਾਗਾ ਸ਼ਹਿਰ ਤੋਂ 32 ਸਾਲ ਦੀ ਰੇਸ਼ਮਾ ਹੈਰੀਪਾਲ 5 ਨਵੰਬਰ ਤੋਂ ਲਾਪਤਾ ਹੈ ਜਿਸ ਦੀ ਭਾਲ ਲਈ ਪੁਲਿਸ ਨੇ ਲੋਕਾਂ ਤੋਂ ਮਦਦ ਮੰਗੀ ਹੈ। ਰੇਸ਼ਮਾ ਨੂੰ ਆਖਰੀ ਵਾਰ ਮੋਰਨਿੰਗ ਸਟਾਰ ਡਰਾਈਵ ਅਤੇ ਨੀਦਰਵੁੱਡ ਰੋਡ ਵੈਸਟ ਇਲਾਕੇ ਵਿਚ ਦੇਖਿਆ ਗਿਆ ਸੀ।
ਰੇਸ਼ਮਾ ਦੀ ਪਛਾਣ ਦੱਸਦਿਆਂ ਪੁਲਿਸ ਨੇ ਕਿਹਾ ਕਿ ਉਸ ਕੱਦ 5 ਫੁੱਟ 4 ਇੰਚ ਅਤੇ ਵਜ਼ਨ ਤਕਰੀਬਨ 64 ਕਿਲੋ ਹੈ। ਰੇਸ਼ਮਾ ਹੈਰੀਪਾਲ ਦਾ ਪਰਿਵਾਰ ਉਨ੍ਹਾਂ ਦੀ ਸੁੱਖ-ਸਾਂਦ ਲਈ ਬਹੁਤ ਚਿੰਤਤ ਹੈ।
ਰੇਸ਼ਮਾ ਹੈਰੀਪਾਲ ਬਾਰੇ ਜਾਣਕਾਰੀ ਰੱਖਣ ਵਾਲੇ ਵਿਅਕਤੀ 12 ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚਕਰਤਵਾਂ ਨਾਲ 905 453-2121 ਐਕਸਟੈਨਸ਼ਨ 2233 ਸੰਪਰਕ ਕਰ ਸਕਦੇ ਹਨ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਪੀਲ ਕ੍ਰਾਈਮ ਸਟੋਪਰਜ਼ ਨਾਲ 1-800-222 ਟਿਪਸ 8477 ‘ਤੇ ਕਾਲ ਕੀਤੀ ਜਾ ਸਕਦੀ ਹੈ।
Missing 32-Year-Old Woman – https://t.co/ZCpHnSVwqS pic.twitter.com/HZAsgYzuWh
— Peel Regional Police (@PeelPolice) November 11, 2021