ਨਿਊਜ਼ ਡੈਸਕ: ਯੂਕਰੇਨ ਵਿੱਚ ਜਾਰੀ ਜੰਗ ਵਿਚਾਲੇ ਭਾਰਤ ਆਪਣੇ ਨਾਗਰਿਕਾਂ ਨੂੰ ਕੱਢਣ ਦੀ ਹਰ ਕੋਸ਼ਿਸ਼ ਕਰ ਰਿਹਾ ਹੈ। ਯੂਕਰੇਨ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਰਹਿੰਦੇ ਹਨ, ਅਜਿਹੇ ਵਿੱਚ ਭਾਰਤ ਦੇ ਲੋਕਾਂ ਨੂੰ ਕੀਵ ਤੋਂ ਗੁਆਂਢੀ ਦੇਸ਼ਾਂ ਰਾਹੀਂ ਭਾਰਤ ਵਾਪਸ ਲਿਆਂਦਾ ਜਾ ਰਿਹਾ ਹੈ। ਭਾਰਤ ਨੇ ਇਸ ਮਿਸ਼ਨ ਨੂੰ ਆਪਰੇਸ਼ਨ ਗੰਗਾ ਨਾਮ ਦਿੱਤਾ ਹੈ। ਰਾਹਤ ਦੀ ਗੱਲ ਹੈ ਕਿ ਭਾਰਤ ਨੇ ਪਿਛਲੇ 24 ਘੰਟਿਆਂ ਵਿੱਚ 1377 ਲੋਕਾਂ ਨੂੰ ਕੱਢ ਲਿਆ ਹੈ।
ਇਸ ਆਪਰੇਸ਼ਨ ਵਿੱਚ ਭਾਰਤੀ ਹਵਾਈ ਫੌਜ ਵੀ ਸ਼ਾਮਲ ਹੋ ਗਈ ਹੈ। ਅੱਜ ਏਅਰਫੋਰਸ ਦੇ ਤਿੰਨ ਜਹਾਜ਼ ਪੋਲੈਂਡ, ਹੰਗਰੀ ਅਤੇ ਰੋਮਾਨੀਆ ਲਈ ਰਵਾਨਾ ਹੋ ਗਏ ਹਨ। ਅੱਜ ਸਵੇਰੇ 4 ਵਜੇ ਹੀ ਗਲੋਬਮਾਸਟਰ ਸੀ 17 ਰੋਮਾਨੀਆ ਲਈ ਰਵਾਨਾ ਹੋ ਗਿਆ ਹੈ। ਇਸ ਸਮੇਂ ਭਾਰਤ ਰੋਮਾਨੀਆ, ਸਲੋਵਾਂਕੀਆ, ਪੋਲੈਂਡ ਅਤੇ ਹੰਗਰੀ ਤੋਂ ਭਾਰਤੀ ਵਿਦਿਆਰਥੀਆਂ ਅਤੇ ਹੋਰ ਲੋਕਾਂ ਨੂੰ ਮਦਦ ਪਹੁੰਚਾ ਰਿਹਾ ਹੈ।
#OperationGanga developments.
Six flights have now departed for India in the last 24 hours. Includes the first flights from Poland.
Carried back 1377 more Indian nationals from Ukraine.
— Dr. S. Jaishankar (@DrSJaishankar) March 2, 2022
ਦੱਸਣਯੋਗ ਹੈ ਕਿ ਰੂਸ ਨਾਲ ਯੁੱਧ ਕਾਰਨ ਯੂਕਰੇਨ ਨੇ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਹੈ, ਅਜਿਹੇ ‘ਚ ਭਾਰਤ ਆਪਣੇ ਨਾਗਰਿਕਾਂ ਨੂੰ ਭੂ-ਮਾਰਗ ਤੋਂ ਯੂਕਰੇਨ ਦੇ ਗੁਆਂਢੀ ਦੇਸ਼ਾਂ ਰੋਮਾਨੀਆ, ਹੰਗਰੀ, ਪੋਲੈਂਡ ਅਤੇ ਸਲੋਵਾਕੀਆ ਲਿਆ ਕੇ ਉੱਥੋਂ ਜਹਾਜ਼ ਰਾਹੀਂ ਵਾਪਸ ਲਿਆ ਰਿਹਾ ਹੈ।
ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਮੰਗਲਵਾਰ ਨੂੰ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ‘ਤੇ ਭਾਰਤੀ ਨਾਗਰਿਕਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਭਰੋਸਾ ਦਵਾਇਆ ਕਿ ਭਾਰਤ ਸਰਕਾਰ ਯੂਕ੍ਰੇਨ ਤੋਂ ਹਰ ਭਾਰਤੀ ਦੀ ਸੁਰੱਖਿਅਤ ਵਾਪਸੀ ਕਰਨ ਲਈ ਕੰਮ ਕਰ ਰਹੀ ਹੈ।’
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.