ਨਿਊਜ਼ ਡੈਸਕ: ਪੈਨ ਕੇਕ ਬਣਾਉਣਾ ਮਿੰਟਾਂ ਦਾ ਕੰਮ ਹੈ ਤੇ ਇਸ ਦਾ ਸਵਾਦ ਵੀ ਬਹੁਤ ਵਧੀਆ ਲਗਦਾ ਹੈ। ਅੱਜ ਅਸੀਂ ਤਹਾਨੂੰ ਪੈਨ ਕੇਕ ਦੀ ਅਜਿਹੀ ਰੈਸਿਪੀ ਦੱਸਣ ਜਾ ਰਹੇ ਹਾਂ ਜਿਸ ਨੂੰ ਬਣਾਉਣ ਤੋਂ ਬਾਅਦ ਤੁਸੀਂ ਇਸ ਨੂੰ ਵਾਰ-ਵਾਰ ਬਣਾਉਣਾ ਚਾਹੋਗੇ। ਰੈਸਿਪੀ ਨੂੰ ਬਣਾਉਣ ‘ਚ ਤੁਹਾਡਾ ਜ਼ਿਆਦਾ ਸਮਾਂ ਵੀ ਨਹੀਂ ਲੱਗੇਗਾ। ਜੇਕਰ ਕਦੇ ਕੇਕ ਖਾਣ ਦਾ ਮਨ ਹੋਵੇ ਤੇ ਜ਼ਿਆਦਾ ਸਮਾਂ ਵੀ ਨਾਂ ਹੋਵੇ ਤਾਂ ਤੁਸੀਂ ਇਹ ਰੈਸਿਪੀ ਬਣਾ ਕੇ ਦੇਖ ਸਕਦੇ ਹੋ।
ਪੈਨ ਕੇਕ ਲਈ ਸਮੱਗਰੀ
-125 ਗ੍ਰਾਮ ਮੈਦਾ
-4 ਚਮਚ ਚੀਨੀ ਪਾਊਡਰ
-1 ਚੁਟਕੀ ਨਮਕ
-1 ਆਂਡਾ
-235 ਐੱਮ.ਐੱਲ. ਦੁੱਧ
-ਦੋ ਚੱਮਚ ਵੈਜੀਟੇਬਲ ਆਇਲ ਤੇ ਵੈਨਿਲਾ ਏਸੈਂਸ
ਬਣਾਉਣ ਦੀ ਵਿਧੀ
-ਪੈਨ ਕੇਕ ਬਣਾਉਣ ਲਈ ਮੈਦੇ ਵਿੱਚ ਚੀਨੀ ਦਾ ਪਾਊਡਰ, ਬੇਕਿੰਗ ਪਾਊਡਰ, ਚੁਟਕੀ ਭਰ ਨਮਕ ਪਾ ਕੇ ਦੁੱਧ ਪਾ ਕੇ ਮਿਲਾਓ।
-ਆਂਡੇ ਨੂੰ ਥੋੜ੍ਹੇ ਦੁੱਧ ਦੇ ਨਾਲ ਅਲੱਗ ਤੋਂ ਫੈਂਟ ਕੇ ਤਿਆਰ ਕਰ ਲਵੋ। ਹੁਣ ਇਸ ਨੂੰ ਪੈਨ ਕੇਕ ਦੇ ਘੋਲ ‘ਚ ਮਿਲਾ ਲਵੋ।
-ਸਾਰਾ ਕੁਝ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਹੁਣ ਇੱਕ ਪੈਨ ਨੂੰ ਗਰਮ ਕਰੋ। ਘੋਲ ਨੂੰ ਉਸ ‘ਚ ਪਾਉਂਦੇ ਹੋਏ ਗੋਲ-ਗੋਲ ਆਕਾਰ ਦਵੋ ਦਵੋ ਤੇ ਤੁਹਾਡਾ ਪੈਨ ਕੇਕ ਤਿਆਰ ਹੈ।
ਸੁਝਾਅ: ਤੇਲ ਲੱਗੇ ਤਵੇ ਨੂੰ ਹਲਕੀ ਆਂਚ ‘ਤੇ ਗਰਮ ਕਰੋ। ਇੱਕ ਕੜਛੀ ਬੈਟਰ ਨੂੰ ਤਵੇ ‘ਤੇ ਪਾਓ ਤੇ ਪੈਨ ਕੇਕ ਨੂੰ ਦੋਵੇਂ ਪਾਸਿਓਂ ਸੁਨਹਿਰਾ ਹੋਣ ਤੱਕ ਪਕਾਓ। ਇਸ ‘ਤੇ ਸ਼ਹਿਦ, ਕਰੀਮ ਜਾਂ ਚਾਕਲੇਟ ਸਿਰਪ ਪਾ ਕੇ ਗਰਮ ਗਰਮ ਸਰਵ ਕਰੋ।