ਹਾਈਵੇਅ ‘ਤੇ ਚਲਦੀ ਕਾਰ ‘ਚ ਸਰੀਰਕ ਸਬੰਧ ਬਣਾਉਣ ਵਾਲੇ ਜੋੜੇ ਦੀ ਡਰਾਈਵਿੰਗ ‘ਤੇ ਲੱਗਿਆ ਬੈਨ

TeamGlobalPunjab
2 Min Read

ਵਿਲਕਾਸਟਿਨ: ਸੜ੍ਹਕ ‘ਤੇ ਗੱਡੀ ਚਲਾਉਣ ਦੌਰਾਨ ਇੱਕ ਗਲਤੀ ਹੋਈ ਨਹੀਂ ਕਿ ਤੁਹਾਡੇ ਨਾਲ ਹੀ ਦੂੱਜੇ ਦੀ ਜਾਨ ‘ਤੇ ਵੀ ਆਫਤ ਬਣ ਆਉਂਦੀ ਹੈ। ਅਜਿਹੇ ਵਿੱਚ ਸੜ੍ਹਕ ‘ਤੇ ਗੱਡੀ ਚਲਾਉਣ ਨੂੰ ਲੈ ਕੇ ਕਈ ਸਖ਼ਤ ਨਿਯਮ ਵੀ ਬਣਾਏ ਗਏ ਹਨ। ਪਰ ਕੁੱਝ ਲੋਕ ਇਨ੍ਹਾਂ ਨਿਯਮਾਂ ਨੂੰ ਹਲਕੇ ‘ਚ ਲੈ ਕੇ ਕੁੱਝ ਵੀ ਕਰਦੇ ਹਨ। ਅਜਿਹਾ ਹੀ ਇੱਕ ਮਾਮਲਾ ਸਪੇਨ ਦੇ ਵਿਲਕਾਸਟਿਨ ਤੋਨ ਸਾਹਮਣੇ ਆਇਆ ਹੈ, ਜਦੋਂ ਇੱਕ ਜੋੜਾ ਹਾਈਵੇ ‘ਤੇ ਚੱਲਦੀ ਕਾਰ ਵਿੱਚ ਸਰੀਰਕ ਸੰਬੰਧ ਬਣਾਉਂਦਾ ਵਿਖਾਈ ਦਿੱਤਾ ਸੀ।

ਮਾਮਲਾ ਅਦਾਲਤ ‘ਚ ਜਾਣ ਤੋਂ ਬਾਅਦ ਜੋੜੇ ਨੂੰ ਰੈਸ਼ ਡਰਾਈਵਿੰਗ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਅਦਾਲਤ ਨੇ ਜੋੜੇ ਨੂੰ 6 ਮਹੀਨੇ ਦੀ ਸਜ਼ਾ ਸੁਣਾਈ ਹੈ ਤੇ ਨਾਲ ਹੀ ਦੋ ਸਾਲ ਤੱਕ ਕਾਰ ਚਲਾਉਣ ‘ਤੇ ਰੋਕ ਲਗਾ ਦਿੱਤੀ ਹੈ।

ਮੈਡਰਿਡ ਦੇ ਜੋੜੇ ਦੀ ਇਹ ਵੀਡੀਓ ਪਿਛਲੇ ਸਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਇਸ ਵੀਡੀਓ ਨੂੰ ਜਦੋਂ ਪੁਲਿਸ ਨੇ ਵੇਖਿਆ ਤਾਂ ਉਨ੍ਹਾਂ ਨੇ ਕਾਰ ਦੀ ਭਾਲ ਸ਼ੁਰੂ ਕਰ ਦਿੱਤੀ। ਕਾਫੀ ਮਹਿਨਤ ਤੋਂ ਬਾਅਦ ਪੁਲਿਸ ਨੇ ਜੋੜੇ ਦੀ ਕਾਰ ਦਾ ਨੰਬਰ ਟਰੇਸ ਕਰ ਲਿਆ ਤੇ ਦੋਸ਼ੀਆਂ ਦੇ ਖਰ ਪਹੁੰਚ ਗਈ। ਡੇਲੀ ਮੇਲ ਦੀ ਰਿਪੋਰਟ ਦੇ ਮੁਤਾਬਕ, ਪੁਲਿਸ ਨੇ ਦੋਸ਼ੀਆਂ ਤੱਕ ਪੁੱਜਣ ਲਈ ਲੋਕਾਂ ਤੋਂ ਵੀ ਸਹਾਇਤਾ ਮੰਗੀ ਸੀ। ਫੜੇ ਗਏ ਦੋਸ਼ੀਆਂ ਨੇ ਪੁਲਿਸ ਪੁੱਛਗਿਛ ਵਿੱਚ ਰੈਸ਼ ਡਰਾਇਵਿੰਗ ਦਾ ਦੋਸ਼ ਸਵੀਕਾਰ ਕਰ ਲਿਆ ਸੀ।

ਬਾਅਦ ਵਿੱਚ ਇਹ ਮਾਮਲਾ ਕੋਰਟ ਪਹੁੰਚ ਗਿਆ ਤੇ ਉੱਥੇ ਵੀ ਦੋਸ਼ੀਆਂ ਨੇ ਆਪਣਾ ਜ਼ੁਰਮ ਕਬੂਲ ਲਿਆ। ਅਦਾਲਤ ਨੇ ਹਾਈਵੇਅ ‘ਤੇ ਰੈਸ਼ ਡਰਾਈਵਿੰਗ ਦੇ ਦੋਸ਼ ਵਿੱਚ ਜੋੜੇ ਨੂੰ ਛੇ ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਹਾਲਾਂਕਿ ਅਦਾਲਤ ਨੇ ਜੋੜੇ ਨੂੰ ਬਾਅਦ ‘ਚ ਜ਼ਮਾਨਤ ਵੀ ਦੇ ਦਿੱਤੀ ਪਰ ਜੋੜੇ ‘ਤੇ ਦੋ ਸਾਲ ਤੱਕ ਕਾਰ ਚਲਾਉਣ ਦਾ ਬੈਨ ਲਗਾਇਆ ਗਿਆ ਹੈ। ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਜੋੜੇ ਦੀ ਕਾਰ ਟੇਡੀ-ਮੇਡੀ (ਜ਼ਿਗ-ਜ਼ੈਗ) ਚੱਲ ਰਹੀ ਸੀ, ਜਿਸ ਨਾਲ ਉੱਥੋਂ ਗੁਜ਼ਰ ਰਹੇ ਵਾਹਨਾਂ ਲਈ ਖ਼ਤਰਾ ਵੱਧ ਗਿਆ ਸੀ।

- Advertisement -

Share this Article
Leave a comment