ਚੰਡੀਗੜ੍ਹ (ਬਿੰਦੂ ਸਿੰਘ) : ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਕੁਝ ਕਰੀਬੀ ਅਤੇ ਸਿੱਧੂ ਪਤੀ-ਪਤਨੀ ਇਕ ਲੈੈਂਡ ਡੀਲ ਨਾਲ ਜੁੜੇ ਮਾਮਲੇ ਨੂੰ ਲੈ ਕੇ ਵਿਜੀਲੈਂਸ ਵਿਭਾਗ ਦੀ ਰਡਾਰ ‘ਤੇ ਆ ਗਏ ਹਨ।
ਸੂਤਰਾਂ ਮੁਤਾਬਕ ਅੰਮ੍ਰਿਤਸਰ ਵਿਜੀਲੈਂਸ ਵਿਭਾਗ ਦੀ ਇਕ ਟੀਮ ਅੱਜ ਚੰਡੀਗੜ੍ਹ ਪਹੁੰਚੀ ਤੇ ਨਵਾਂ ਗਾਉਂ , ਡੇਰਾ ਬੱਸੀ ਅਤੇ ਜੀਰਕਪੁਰ ਦੇ ਕੁਝ ਬੂਥਾਂ ਅਤੇ ਜਮੀਨਾਂ ਦੀ ਡੀਲ ਨੂੰ ਲੈ ਕੇ ਦਸਤਾਵੇਜ ਆਪਣੇ ਕਬਜ਼਼ੇ ‘ਚ ਲੈੈ ਲਏ।
ਸੂਤਰਾਂ ਦੇ ਹਵਾਲੇ ਤੋਂ ਮਿਲੀ ਖਬਰ ਮੁਤਾਬਕ ਇਨ੍ਹਾਂ ਦਸਤਾਵੇਜ਼ਾਂ ਚ ਸਿੱਧੂ ਜੋੜੇ ਦੇ ਕਰੀਬੀਆਂ ਵਲੋਂ ਜਮੀਨਾਂ ਦੀ ਡੀਲ ਨੂੰ ਲੈ ਕੇ ਹੋਈਆਂ ਗੜਬੜੀਆਂ ਦੀ ਜਾਂਚ ਕੀਤੀ ਜਾਵੇਗੀ।
ਉਧਰ ਇਸ ਕਾਰਵਾਈ ਤੋੋਂ ਬਾਅਦ ਨਵਜੋਤ ਸਿੱਧੂ ਨੇ ਇੱੱਕ ਟਵੀਟ ਕੀਤਾ। ਟਵੀਟ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਟੈਗ ਕਰਕੇ ਕਿਹਾ ਕਿ ‘ਤੁਹਾਡਾ ਸਵਾਗਤ ਹੈੈ’ … ਕਿਰਪਾ ਕਰਕੇ ਤੁਸੀਂ ਕਰੋ ਜੋ ਵੀ ਕਰਨਾ।
Most Welcome … Please do your Best !! @capt_amarinder
— Navjot Singh Sidhu (@sherryontopp) May 15, 2021