ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਕੀਤਾ ਕਰੋੜਾਂ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਫਿਰ ਮੋਦੀ ਨੇ ਵੀ ਕਰਤਾ ਟਵੀਟ

TeamGlobalPunjab
1 Min Read

ਨਵੀਂ ਦਿੱਲੀ: ਅਜ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਵਲੋਂ ਇਕ ਪਤਰਕਾਰ ਸੰਮੇਲਨ ਕਰਕੇ ਨਾ ਸਿਰਫ ਪਿਛਲੇ ਖਰਚਿਆ ਦਾ ਲੇਖਾ ਜੋਖਾ ਕੀਤਾ ਗਿਆ ਬਲਕਿ ਆਰਥਿਕ ਪੈਕੇਜ ਵੀ ਦਿੱਤਾ ਗਿਆ। ਵਿੱਤ ਮੰਤਰੀ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ । ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਅੱਜ ਦਿੱਤਾ ਗਿਆ ਰਾਹਤ ਪੈਕੇਜ ਉੱਦਮੀਆਂ ਨੂੰ ਬਲ ਦੇਵੇਗਾ। ਪੀਐਮ ਮੋਦੀ ਨੇ ਟਵੀਟ ਕਰਦਿਆਂ ਲਿਖਿਆ ਕਿ, ‘ਵਿੱਤ ਮੰਤਰੀ ਦੁਆਰਾ ਕੀਤੀਆਂ ਗਈਆਂ ਅੱਜ ਦੀਆਂ ਘੋਸ਼ਣਾਵਾਂ ਉਦਯੋਗਾਂ ਖਾਸ ਕਰਕੇ ਐਮਐਸਐਮਈਜ਼ ਦੀਆਂ ਮੁਸ਼ਕਲਾਂ ਦੇ ਹੱਲ ਲਈ ਸਹਾਈ ਹੋਣਗੀਆਂ ਅਤੇ ਉਨ੍ਹਾਂ ਦਾ ਹੌਸਲਾ ਵਧੇਗਾ।

ਦੱਸ ਦੇਈਏ ਨਿਰਮਲਾ ਸੀਤਾ ਰਮਨ ਵਲੋਂ ਅਜ 20 ਲੱਖ ਕਰੋੜ ਦੇ ਆਰਥਿਕ ਪੈਕੇਜ ਦੀ ਘੋਸ਼ਣਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ 20 ਲੱਖ ਕਰੋੜ ਰੁਪਏ ਦਾ ਇਹ ਪੈਕੇਜ ‘ਸਵੈ-ਨਿਰਭਰ ਭਾਰਤ ਮੁਹਿੰਮ’ ਨੂੰ ਨਵੀਂ ਤਾਕਤ ਦੇਵੇਗਾ।

Share This Article
Leave a Comment