ਨਵੀਂ ਦਿੱਲੀ : ਕੰਫੇਡਰੇਸ਼ਨ ਆਫ ਨਿਊਜ਼ਪੇਪਰ ਐਂਡ ਨਿਊਜ਼ ਏਜੰਸੀ ਦੇ ਕਰਮਚਾਰੀਆਂ ਨੇ ਬੀਤੇ ਦਿਨੀਂ ਸੰਸਦੀ ਸਥਾਈ ਲੇਬਰ ਕਮੇਟੀ ਦੇ ਸਾਹਮਣੇ ਮੰਗ ਕੀਤੀ ਕਿ ਵਰਕਿੰਗ ਜਰਨਲਿਸਟ ਐਕਟ ਨੂੰ ਬਰਕਰਾਰ ਰੱਖਿਆ ਜਾਵੇ। ਕਨਫੈਡਰੇਸ਼ਨ ਦੇ ਵਫਦ ਨੇ ਇਹ ਵੀ ਮੰਗ ਕੀਤੀ ਕਿ ਵਰਕਿੰਗ ਜਰਨਲਿਸਟ ਐਕਟ ਦਾ ਵਿਆਪਕ ਸੋਧ ਕੀਤਾ ਜਾਵੇ ਅਤੇ ਉਸ ਵਿੱਚ ਇਲੈਕਟਰਾਨਿਕ ਅਤੇ ਡਿਜੀਟਲ ਮੀਡੀਆ ਨੂੰ ਵੀ ਸ਼ਾਮਲ ਕੀਤਾ ਜਾਵੇ।
ਲੇਬਰ ਵਿਭਾਗ ਦੇ ਅਸਥਾਈ ਸੰਸਦੀ ਕਮੇਟੀ ਦੇ ਚੇਅਰਮੈਨ ਭਰਤਰੁਹਰੀ ਮਹਿਤਾਬ ਅਤੇ ਹੋਰ ਮੈਬਰਾਂ ਨੇ ਮੀਡੀਆ ਕਰਮੀਆਂ ਦੀ ਗੱਲ ਧਿਆਨ ਨਾਲ ਸੁਣੀ ਅਤੇ ਦੱਸਿਆ ਕਿ ਅਸੀ ਲੋਕਾਂ ਦੀ ਗੱਲ ਭਾਰਤ ਸਰਕਾਰ ਦੇ ਸਾਹਮਣੇ ਪੂਰੀ ਦ੍ਰਿੜਤਾ ਨਾਲ ਪੇਸ਼ ਕਰਾਂਗੇ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਭਾਰਤ ਸਰਕਾਰ ਆਕਿਊਪੇਸ਼ਨਲ ਸੇਫਟੀ , ਹੈਲਥ ਅਤੇ ਵਰਕਿੰਗ ਕੰਡੀਸ਼ਨ ਕੋਡ ‘ਤੇ ਫ਼ੈਸਲਾ ਲੈਣ ਤੋਂ ਪਹਿਲਾਂ ਮੀਡੀਆ ਕਰਮੀਆਂ ਦੀ ਗੱਲ ‘ਤੇ ਵਿਸ਼ੇਸ਼ ਰੂਪ ਨਾਲ ਧਿਆਨ ਦੇਵੇਗੀ।
ਇਸ ਤੋਂ ਲਗਭਗ 2 ਮਹੀਨੇ ਪਹਿਲਾਂ ਇੰਡੀਅਨ ਫੈਡਰੇਸ਼ਨ ਆਫ ਵਰਕਿੰਗ ਜਰਨਲਿਸਟਸ ਤੇ ਕੰਫੇਡਰੇਸ਼ਨ ਦੇ ਵਫਦ ਨੂੰ ਕੇਂਦਰੀ ਲੇਬਰ ਮੰਤਰੀ ਸੰਤੋਸ਼ ਗੰਗਵਾਰ ਭਰੋਸਾ ਦਵਾ ਚੁੱਕੇ ਹਨ ਕਿ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲੇ ਸੰਸਦੀ ਸਥਾਈ ਕਮੇਟੀ ਦੀ ਅਗਵਾਈ ਹੀ ਬਿੱਲ ਦਾ ਸਵਰੂਪ ਸੁਨਿਸਚਿਤ ਕਰਨਗੇ ।
ਵਰਕਿੰਗ ਜਰਨਲਿਸਟ ਐਕਟ ‘ਚ ਸੋਧ ਕਰ ਇਲੈਕਟਰਾਨਿਕ ਮੀਡੀਆ ਨੂੰ ਵੀ ਕੀਤਾ ਜਾਵੇ ਸ਼ਾਮਲ
Leave a Comment
Leave a Comment