ਲਾਕ ਡਾਊਨ ਪੀਰੀਅਡ ਦਾ ਬਿਜਲੀ , ਪਾਣੀ ਬਿਲ ਬੱਚਿਆਂ ਦੀਆਂ ਫੀਸਾਂ ਮੁਆਫ ਕਰੇ ਕੈਪਟਨ ਸਰਕਾਰ – ਰਾਜੇਸ਼ ਬਾਘਾ

TeamGlobalPunjab
3 Min Read

ਚੰਡੀਗੜ੍ਹ : ਅੱਜ ਰਾਜੇਸ਼ ਬਾਘਾ ਉਪ ਪ੍ਰਧਾਨ ਭਾਰਤੀ ਜਨਤਾ ਪਾਰਟੀ ਪੰਜਾਬ ਨੇ ਦੱਸਿਆ ਕਿ ਭਾਜਪਾ ਦੇ ਸ਼੍ਰੀ ਅਸ਼ਵਨੀ ਸ਼ਰਮਾ ਪ੍ਰਧਾਨ ਭਾਰਤੀ ਜਨਤਾ ਪਾਰਟੀ, ਪੰਜਾਬ ਨੇ ਵੀਡੀਓ ਕਾਨਫਰੈਂਸ ਮੀਟਿੰਗ ਕਰਕੇ ਪੰਜਾਬ ਭਾਜਪਾ ਦੇ ਉਪ ਪ੍ਰਧਾਨ ਰਾਜੇਸ਼ ਬਾਘਾ ਅਤੇ ਜੀਵਨ ਗੁਪਤਾ ਜਨਰਲ ਸਕੱਤਰ ਭਾਜਪਾ ਪੰਜਾਬ , ਸੁਭਾਸ਼ ਸ਼ਰਮਾ ਜਨਰਲ ਸਕੱਤਰ ਭਾਜਪਾ ਪੰਜਾਬ , ਸ: ਮਾਲਵਿੰਦਰ ਸਿੰਘ ਕੰਗ ਜਨਰਲ ਸਕੱਤਰ ਭਾਜਪਾ ਪੰਜਾਬ , ਅਤੇ ਉਨ੍ਹਾਂ ਦੇ ਨਾਲ ਪਦਾਅਧਿਕਾਰੀ, ਭਾਜਪਾ ਦੇ ਸਾਰੇ ਸੀਨੀਅਰ ਨੇਤਾ ਤੇ ਜ਼ਿਲ੍ਹਾ ਪ੍ਰਧਾਨਾਂ ਨੂੰ ਨਿਰਦੇਸ਼ ਦਿੱਤੇ ਅਤੇ ਇਸ ਸੰਕਟ ਸਮੇਂ ਵਿਚ ਹਰ ਗਰੀਬ ਤੱਕ ਭੋਜਨ ਅਤੇ ਲੋੜਵੰਦ ਸਮਾਨ ਪਹੁੰਚੇ ਇਸ ਮੁਹਿੰਮ ਨੂੰ ਸਾਰੇ ਸੁਨਿਸ਼ਚਿਤ ਕਰਨ।
ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਪੰਜਾਬ ਇਕਾਈ ਦੇ ਸੂਬਾ ਮੀਤ ਪ੍ਰਧਾਨ ਰਾਜੇਸ਼ ਬਾਘਾ ਨੇ ਅੱਜ ਗੱਲਬਾਤ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕਰਦਿਆਂ ਕਿਹਾ ਕਿ ਜਿੰਨਾ ਚਿਰ ਲਾਕ ਡਾਊਨ ਦੀ ਵਜ•ਾ ਨਾਲ ਲੋਕ ਕੰਮਕਾਰ ਕਰਨ ਤੋਂ ਵਾਂਝੇ ਹਨ ਓਨੇ ਦਿਨ ਦਾ ਬਿਜਲੀ , ਪਾਣੀ ਬਿਲ ਬੱਚਿਆਂ ਦੀਆਂ ਫੀਸਾਂ ਦੀ ਵਸੂਲੀ ਨਾ ਕੀਤੀ ਜਾਵੇ। ਉਨ•ਾਂ ਕਿਹਾ ਕਿ ਪਹਿਲਾਂ ਕੈਪਟਨ ਸਰਕਾਰ ਨੇ ਬਿਜਲੀ ਬਿਲਾਂ ਦੇ ਭੁਗਤਾਨ ਦੀ ਤਰੀਕ 15 ਅਪ੍ਰੈਲ ਐਲਾਨੀ ਸੀ ਪਰ ਲੋਕਾਂ ਵਿਚ ਰੋਸ ਸੀ ਕਿ 14 ਤਰੀਕ ਤੱਕ ਉਹ ਘਰਾਂ ਵਿਚ ਕੈਦ ਹਨ ਅਤੇ ਇਕ ਦਿਨ ਵਿਚ ਬਿਲਾਂ ਦੀ ਰਕਮ ਦਾ ਜੁਗਾੜ ਕਿਸ ਤਰ•ਾਂ ਕਰਨਗੇ ਜਿਸ ਨੂੰ ਦੇਖਦੇ ਹੋਏ ਬੇਸ਼ਕ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮਹੀਨੇ ਬਾਅਦ ਬਿਲ ਵਸੂਲਣ ਦੀ ਗੱਲ ਕਹੀ ਹੈ ਲੇਕਿਨ ਇਹ ਵੀ ਜਾਇਜ਼ ਨਹੀਂ ਹੈ। ਇਸ ਤਰ•ਾਂ ਸਮਾਜ ਦੇ ਹੇਠਲੇ ਦਿਹਾੜੀਦਾਰ ਵਰਗ ਅਤੇ ਛੋਟੇ ਦੁਕਾਨਦਾਰਾਂ ਉਪਰ ਦੋ ਬਿਲਾਂ ਦੀ ਅਦਾਇਗੀ ਦਾ ਭਾਰੀ ਬੋਝ ਪਵੇਗਾ। ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਜਿੰਨੇ ਦਿਨ ਲੋਕ ਕੋਰੋਨਾ ਵਾਇਰਸ ਕਾਰਨ ਕਾਰੋਬਾਰ ਨਹੀਂ ਕਰ ਸਕਦੇ ਓਨੇ ਦਿਨ ਦਾ ਬਿਲ ਮੁਆਫ ਕਰ ਦਿੱਤਾ ਜਾਵੇ। ਇਸ ਦੌਰਾਨ ਉਨ•ਾਂ ਕੋਰੋਨਾ ਮਹਾਮਾਰੀ ਦੌਰਾਨ ਸਮਾਜ ਸੇਵਾ ਲਈ ਅੱਗੇ ਆਏ ਲੋਕਾਂ ਅਤੇ ਸਮਾਜਿਕ ਜੱਥੇਬੰਦੀਆਂ ਦੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ ਅਤੇ ਨਾਲ ਹੀ ਪੁਲਿਸ, ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਕਰਮਚਾਰੀ ਜੋ ਫਰੰਟ ਲਾਈਨ ‘ਤੇ ਕੰਮ ਕਰ ਰਹੇ ਹਨ ਉਨ•ਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸਿਹਤ ਦਾ ਵੀ ਖਿਆਲ ਰੱਖਣ ਅਤੇ ਸਰਜੀਕਲ ਮਾਸਕ ਤੇ ਹੱਥਾਂ ‘ਚ ਦਸਤਾਨੇ ਜਰੂਰ ਪਾਉਣ। ਰਾਜੇਸ਼ ਬਾਘਾ ਨੇ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਆਪੋ ਆਪਣੇ ਇਲਾਕੇ ਵਿਚ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਕੀਤਾ ਜਾਵੇ ਅਤੇ ਬਿਨਾ ਵਜ•ਾ ਘਰਾਂ ਤੋਂ ਬਾਹਰ ਨਾ ਨਿਕਲਣ ਕਿਉਂਕਿ ਪਰਿਵਾਰ ਦੇ ਇਕ ਮੈਂਬਰ ਦੀ ਛੋਟੀ ਜਿਹੀ ਗਲਤੀ ਪੂਰੇ ਪਰਿਵਾਰ ਦੀ ਜਿੰਦਗੀ ਨੂੰ ਖਤਰੇ ਵਿਚ ਪਾ ਸਕਦੀ ਹੈ।

Share this Article
Leave a comment