ਮੁੰਬਈ : ਦੇਸ਼ ਅੰਦਰ ਬਲਾਤਕਾਰ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਜਿਸ ਦੇ ਚਲਦਿਆਂ ਤਾਜ਼ਾ ਮਾਮਲਾ ਯੂਪੀ ਦੇ ਬਲਰਾਮਪੁਰ ‘ਚ ਸਾਹਮਣੇ ਆਇਆ ਹੈ। ਇੱਥੇ ਕੁਝ ਦਰਿੰਦਿਆਂ ਵੱਲੋਂ ਨਾ ਸਿਰਫ ਮਾਸੂਮ ਨਾਲ ਹਵਾਨੀਅਤ ਕੀਤੀ ਗਈ ਬਲਕਿ ਉਸ ਨਾਲ ਜ਼ਬਰ ਜਨਾਹ ਕਰਨ ਤੋਂ ਬਾਅਦ ਉਸ ਦਾ ਕਤਲ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ। ਇਹ ਮਾਮਲਾ ਹੁਣ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ।
ਇਸ ਮਸਲੇ ‘ਤੇ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਵੀ ਸਖਤ ਪ੍ਰਤੀਕਿਿਰਆ ਦਿੱਤੀ ਹੈ। ਚੋਪੜਾ ਦਾ ਕਹਿਣਾ ਹੈ ਕਿ ਹਰ ਬਲਾਤਕਾਰ ਸਿਰਫ ਇੱਕ ਗਿਣਤੀ ਨਹੀਂ ਹੈ ਬਲਕਿ ਇਸ ਦੇ ਪਿੱਛੇ ਇੱਕ ਪਰਿਵਾਰ ਹੈ ਜਿਸ ਨੂੰ ਹਮੇਸ਼ਾ ਇੱਕ ਆਤੰਕ ਨਾਲ ਰਹਿਣਾ ਪੈਂਦਾ ਹੈ।
ਪ੍ਰਿਅੰਕਾ ਚੋਪੜਾ ਨੇ ਇੰਸਟਾਗ੍ਰਾਮ ਜਰੀਏ ਪੋਸਟ ਪਾਉਂਦਿਆਂ ਲਿਿਖਆ ਕਿ ਸਾਨੂੰ ਇਸ ਘਟਨਾ ਤੋਂ ਬਾਅਦ ਆਪਣੇ ਸਿਰ ਸ਼ਰਮ ਨਾਲ ਝੁਕਾ ਲੈਣੇ ਚਾਹੀਦੇ ਹਨ।
ਜ਼ਿਕਰ ਏ ਖਾਸ ਹੈ ਕਿ ਇੱਥੇ 22 ਸਾਲਾ ਇੱਕ ਨੌਜਵਾਨ ਲੜਕੀ ਨਾਲ ਕੁਝ ਦਰਿੰਦਿਆਂ ਵੱਲੋਂ ਸਮੂਹਿਕ ਜ਼ਬਰ ਜਨਾਹ ਕੀਤਾ ਗਿਆ।