ਮੈਡੀਕਲ ਲੈਬਾਰਟਰੀਆਂ ਰੋਜ਼ਾਨਾ ਸਵੇਰੇ 5 ਤੋਂ ਸਵੇਰੇ 8 ਵਜੇ ਤੱਕ ਖੋਲਣ ਦੀ ਆਗਿਆ

TeamGlobalPunjab
1 Min Read

ਕਪੂਰਥਲਾ : ਕੋਰੋਨਾ ਵਾਇਰਸ ਦੇ ਫੈਲਣ ਤੋਂ ਬਚਾਅ ਸਬੰਧੀ ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਜ਼ਿਲੇ ਵਿਚ ਮਿਤੀ 23 ਮਾਰਚ 2020 ਨੂੰ ਜ਼ਿਲੇ ਵਿਚ ਲਗਾਏ ਕਰਫਿੳੂ ਦੌਰਾਨ ਲੋਕ ਹਿੱਤਾਂ ਨੂੰ ਮੁੱਖ ਰੱਖਦਿਆਂ ਦਿੱਤੀਆਂ ਗਈਆਂ ਛੋਟਾਂ ਦੀ ਲਗਾਤਾਰਤਾ ਵਿਚ ਹੁਕਮ ਜਾਰੀ ਕਰਦਿਆਂ ਜ਼ਿਲਾ ਕਪੂਰਥਲਾ ਦੀ ਹਦੂਦ ਅੰਦਰ ਮੈਡੀਕਲ ਲੈਬਾਰਟਰੀਆਂ ਰੋਜ਼ਾਨਾ ਸਵੇਰੇ 5 ਤੋਂ ਸਵੇਰੇ 8 ਵਜੇ (3 ਘੰਟੇ) ਤੱਕ ਖੁੱਲੇ ਰੱਖਣ ਦੀ ਆਗਿਆ ਦਿੱਤੀ ਹੈ।

ਲੈਬਾਰਟਰੀ ਮਾਲਕ ਕਰੋਨਾ ਵਾਇਰਸ ਮਹਾਂਮਾਰੀ ਦੀ ਰੋਕਥਾਮ ਲਈ ਭਾਰਤ ਸਰਕਾਰ/ਪੰਜਾਬ ਸਰਕਾਰ/ਵੱਖ-ਵੱਖ ਸਿਹਤ ਅਥਾਰਟੀਆਂ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ’ਤੇ ਕੋਵਿਡ-19 ਦੀ ਰੋਕਥਾਮ ਸਬੰਧੀ ਜਾਰੀ ਹਦਾਇਤਾਂ/ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣਗੇ। ਲੈਬਾਰਟਰੀ ਮਾਲਕ ਆਪਣੀ ਲੈਬਾਰਟਰੀ ਨੂੰ ਸਾਫ਼-ਸੁਥਰਾ ਰੱਖਣਗੇ, ਲੈਬਾਰਟਰੀ ਮਾਲਕ ਅਤੇ ਲੈਬਾਰਟਰੀ ਸਟਾਫ ਨੂੰ ਫੇਸ ਮਾਸਕ, ਦਸਤਾਨੇ ਪਹਿਨਣੇ ਜ਼ਰੂਰੀ ਹੋਣਗੇ ਅਤੇ ਸਮੇਂ-ਸਮੇਂ ’ਤੇ ਲੈਬਾਰਟਰੀ ਨੂੰ ਸੈਨੀਟਾਈਜ਼ ਕਰਨਗੇ। ਲੈਬਾਰਟਰੀ ਵਿਚ ਆਉਣ ਵਾਲੇ ਗਾਹਕ ਨੂੰ ਲੈਬਾਰਟਰੀ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਉਸ ਦੇ ਹੱਥ ਨੂੰ ਹੈਂਡ ਸੈਨੀਟਾਈਜ਼ਰ ਨਾਲ ਸੈਨੀਟਾਈਜ਼ ਕਰਨਗੇ। ਸਮਾਜਿਕ ਦੂਰੀ (ਘੱਟੋ-ਘੱਟ 2 ਮੀਟਰ) ਦੀ ਪਾਲਣਾ ਕਰਨੀ ਯਕੀਨੀ ਬਣਾਉਣਗੇ ਅਤੇ ਲੈਬਾਰਟਰੀ ਦੇ ਅੰਦਰ ਤੇ ਬਾਹਰ ਲਾਈਨ ਲਗਾਉਣ ਲਈ 2 ਮੀਟਰ ਦੇ ਫ਼ਾਸਲੇ ਨਾਲ ਘੇਰਾ ਲਗਾਉਣ ਨੂੰ ਯਕੀਨੀ ਬਣਾਉਣਗੇ।

Share This Article
Leave a Comment