ਮੁਬਾਰਿਕਪੁਰ ਪਿੰਡ ਦਾ ਪੂਰਾ ਬਾਜ਼ਾਰ, ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਤੋਂ ਲੈ ਕੇ ਮੇਨ ਰੋਡ ਤੱਕ ਕੰਨਟੈਨਮੈਂਟ ਜ਼ੋਨ ਬਣਾਉਣ ਦਾ ਫੈਸਲਾ

TeamGlobalPunjab
1 Min Read

ਐਸ ਏ ਐਸ ਨਗਰ: ਕੋਵਿਡ-19 ਦੇ ਨਿਕਲ ਰਹੇ ਪਾਜ਼ਿਟਿਵ ਕੇਸਾਂ ਨੂੰ ਮੁੱਖ ਰੱਖਦਿਆਂ ਡਾ. ਸੰਗੀਤਾ ਜੈਨ ਸੀਨੀਅਰ ਮੈਡੀਕਲ ਅਫਸਰ ਸਬ ਡਵੀਜ਼ਨਲ ਹਸਪਤਾਲ ਡੇਰਾਬੱਸੀ, ਤਹਿਸੀਲਦਾਰ ਡੇਰਾਬੱਸੀ, SHO ਡੇਰਾਬੱਸੀ, ਵਲੋਂ ਪਿੰਡ ਮੁਬਾਰਿਕ੍ਪੁਰ ਦਾ ਵਿਸ਼ੇਸ਼ ਤੌਰ ‘ਤੇ ਦੌਰਾ ਕੀਤਾ ਗਿਆ। ਇਸ ਮੌਕੇ ਮੁਬਾਰਿਕ੍ਪੁਰ ਪਿੰਡ, ਪੰਡਤਾਂ ਵਾਲੀ ਗਲੀ ਪੰਡਵਾਲਾ ਰੋਡ , ਮੁਬਾਰਿਕ੍ਪੁਰ ਏ.ਸੀ.ਸੀ. ਸੀਮੈਂਟ ਫੈਕਟਰੀ, ਦੇ ਕੋਵਿਡ-19 ਪਾਜ਼ਿਟਿਵ ਕੇਸਾਂ ਕਰਕੇ ਪੈਦਾ ਹੋਏ ਹਾਲਾਤਾਂ ਅਤੇ ਕੰਨਟੈਨਮੈਂਟ ਜੋਨ ਦਾ ਜਾਇਜ਼ਾ ਲਿਆ ਗਿਆ।

ਐਸ. ਐਮ. ਓ. ਡਾ. ਸੰਗੀਤਾ ਜੈਨ ਅਤੇ ਟੀਮ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਮੁਬਾਰਿਕਪੁਰ ਪਿੰਡ ਦਾ ਪੂਰਾ ਬਜਾਰ, ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਮੁਬਾਰਿਕਪੁਰ ਤੋਂ ਲੈ ਕੇ ਮੇਨ ਰੋਡ ਮੁਬਾਰਿਕਪੁਰ ਤੱਕ ਕੰਨਟੈਨਮੈਂਟ ਜ਼ੋਨ ਬਣਾ ਦਿੱਤਾ ਜਾਵੇ ਕਿਓਂਕਿ ਇਸ ਥਾਂ ਦੇ ਲੋਕ ਵੱੱਖ ਵੱਖ ਫੈਕਟਰੀਆਂ ਵਿਚ ਕੰਮ ਕਰਦੇ ਹਨ ਅਤੇ ਇਸ ਕਰਕੇ ਕੋਵਿਡ-19 ਮਹਾਂਮਾਰੀ ਵਧਣ ਦਾ ਖਤਰਾ ਹੈ। ਪੰਡਤਾਂ ਵਾਲੀ ਗਲੀ ਵਿਚੋਂ ਇਕ ਹੀ ਪਰਿਵਾਰ ਦੇ 5 ਮੈਬਰ ਕੋਵਿਡ-19 ਪਾਜ਼ਿਟਿਵ ਨਿਕਲਣ ਕਰਕੇ ਇਸ ਗਲੀ ਨੂੰ ਵੀ ਕੰਨਟੈਨਮੈਂਟ ਜ਼ੋਨ ਬਣਾਉਣ ਲਈ ਕਿਹਾ ਗਿਆ, ਕਿਉਂਕਿ ਇਸ ਗਲੀ ਵਿਚ 20 ਦੇ ਕਰੀਬ ਘਰ ਹਨ। ਇਸ ਮੌਕੇ ਪੁਲਿਸ ਵਿਭਾਗ ਵੱਲੋਂ ਆਪਣੇ ਕਮਾਂਡੋ ਲਾ ਕੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।

ਉਪਰੋਕਤ ਤੋਂ ਇਲਾਵਾ ਨਰਪਿੰਦਰ ਸਿੰਘ ਚੌਂਕੀ ਇੰਚਾਰਜ ਮੁਬਾਰਿਕਪੁਰ, ਰਵਿੰਦਰ ਸਿੰਘ ਐਮ.ਸੀ ਆਫਿਸ, ਰਜਿੰਦਰ ਸਿੰਘ ਹੈਲਥ ਇੰਸਪੈਕਟਰ ਅਤੇ ਪੁਲਿਸ ਅਮਲਾ ਮੌਜੂਦ ਸਨ।

Share This Article
Leave a Comment