ਲੰਡਨ : ਬਰਤਾਨਵੀ ਅਦਾਲਤ ਵਲੋਂ ਇਕ ਅਜਿਹੇ ਵਿਅਕਤੀ ਨੂੰ ਸਜਾ ਸੁਣਾਏ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਜੋ ਆਪਣੇ ਆਪ ਨੂੰ ਡਾਕਟਰ ਨਾ ਹੁੰਦੇ ਡਾਕਟਰ ਦਸਦਾ ਸੀ। ਜਾਣਕਾਰੀ ਮੁਤਾਬਿਕ ਇਹ ਵਿਅਕਤੀ ਭਾਰਤੀ ਮੂਲ ਦਾ ਦਸਿਆ ਜਾ ਰਿਹਾ ਹੈ। ਦੋਸ਼ ਹੈ ਕਿ ਇਸ ਨੇ ਆਪਣਾ ਰਾਜ ਛੁਪਾਉਣ ਲਈ ਆਪਣੇ ਹੀ ਪਰਿਵਾਰਕ ਮੈਂਬਰਾਂ ਤੇ ਹਮਲਾ ਕੀਤਾ ਸੀ। ਰਿਪੋਰਟ ਮੁਤਾਬਿਕ ਇਸ ਨੂੰ ਅਦਾਲਤ ਨੇ 28 ਸਾਲ ਦੀ ਸਜ਼ਾ ਸੁਣਾਈ ਹੈ।
ਵਿਅਕਤੀ ਦਾ ਨਾਮ ਸਤਿਆ ਠਾਕੁਰ ਦਸਿਆ ਜਾ ਰਿਹਾ ਹੈ। ਇਸ ਨੇ ਪਿਛਲੇ ਸਾਲ ਮਈ ਵਿਚ ਆਪਣੇ ਹੀ ਪਰਿਵਾਰ ਦੇ ਮੈਂਬਰ ਤੇ ਹਮਲਾ ਕੀਤਾ ਸੀ। ਦਰਅਸਲ ਇਹ ਵਿਅਕਤੀ ਮੈਡੀਕਲ ਦੀ ਪੜਾਈ ਵਿਚ ਅਸਫਲ ਰਿਹਾ ਦਸਿਆ ਜਾ ਰਿਹਾ ਹੈ ਅਤੇ ਇਸ ਨੇ ਆਪਣਾ ਇਹ ਰਾਜ ਛੁਪਾਉਣ ਲਈ ਹਮਲਾ ਕੀਤਾ ਸੀ।
ਭਾਰਤੀ ਮੂਲ ਦੇ ਫ਼ਰਜ਼ੀ ਡਾਕਟਰ ਨੂੰ ਅਦਾਲਤ ਨੇ ਸੁਣਾਈ 28 ਸਾਲ ਦੀ ਸਜ਼ਾ !
Leave a Comment
Leave a Comment