ਭਾਰਤੀਆਂ ਲਈ ਗੰਗਾ ਬਣੀ ਸਕਾਟਲੈਂਡ ਦੀ ਨਦੀ, ਸਰਕਾਰ ਨੇ ਪੂਰੀ ਕੀਤੀ ਸਿੱਖਾਂ-ਹਿੰਦੂਆਂ ਦੀ ਵੱਡੀ ਮੰਗ

TeamGlobalPunjab
2 Min Read

ਲੰਡਨ: ਪੋਰਟ ਗਲਾਸਗੋ ਦੇ ਸ਼ਹਿਰ ‘ਚ ਕਲੇਡ ਨਦੀ ‘ਤੇ ਇੱਕ ਥਾਂ ਨੂੰ ਅਧਿਕਾਰਿਕ ਰੂਪ ਨਾਲ ਭਾਰਤੀ ਪ੍ਰਥਾ ਲਈ ਨਾਮਿਤ ਕਰ ਦਿੱਤਾ ਗਿਆ ਹੈ। ਸਕਾਟਲੈਂਡ ‘ਚ ਲਗਭਗ 6000 ਹਿੰਦੂ ਤੇ 7000 ਸਿੱਖ ਰਹਿੰਦੇ ਹਨ ਤੇ ਇੱਥੋਂ ਦੀ ਕੁੱਲ ਆਬਾਦੀ 54 ਲੱਖ ਹੈ। ਸਰਕਾਰ ਦੇ ਨੁਮਾਇੰਦਿਆਂ ਵੱਲੋਂ ਸਥਾਨਕ ਲੋਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ। ਇਸ ਤੋਂ ਪਹਿਲਾਂ ਸਾਲ 2014 ‘ਚ ਇੰਗਲੈਂਡ ਦੇ ਲੀਸੈਸਟਰਸ਼ਾਇਰ ‘ਚ ਸੋਰ ਨਦੀ ਵਿਚ ਅਸਥੀਆਂ ਜਲ ਪ੍ਰਵਾਹ ਲਈ ਇਕ ਥਾਂ ਤੈਅ ਕੀਤੀ ਸੀ। ਇਥੇ ਵੱਡੀ ਗਿਣਤੀ ‘ਚ ਹਿੰਦੂ, ਜੈਨ ਅਤੇ ਸਿੱਖ ਰਹਿੰਦੇ ਹਨ। ਇਹ ਲੋਕ ਇੱਥੇ ਅਸਥੀਆਂ ਜਲ ਪ੍ਰਵਾਹ ਕਰਦੇ ਹਨ।

ਗਲਾਸਗੋ ਪੋਰਟ ਦੇ ਅਧਿਕਾਰੀ ਡੇਵਿਡ ਵਿਲਸਨ ਦਾ ਕਹਿਣਾ ਹੈ ਕਿ ਇਹ ਮਨੁੱਖਤਾ ਦੇ ਨਜ਼ਰੀਏ ਨਾਲ ਬਿਹਤਰ ਕੰਮ ਹੈ। ਮਾਮਲੇ ਦੇ ਸੰਵੇਦਨਸ਼ੀਲ ਹੋਣ ਕਾਰਨ ਇਸ ਵਿਚ ਸਾਰੀ ਧਿਰਾਂ ਦੀ ਰਾਏ ਲਈ ਗਈ। ਅਸਥੀਆਂ ਜਲ ਪ੍ਰਵਾਹ ਕਰਨ ਦੇ ਲਈ ਚੁਣੀ ਗਈ ਥਾਂ ਸਨਮਾਨਜਨਕ ਹੈ। ਇਸੇ ਤਰ੍ਹਾਂ ਭਵਿੱਖ ‘ਚ ਵੀ ਹਿੰਦੂਆਂ ਅਤੇ ਸਿੱਖਾਂ ਦੀਆਂ ਸਮੱਸਿਆਵਾਂ ਨੂੰ ਸੁਲਝਾਇਆ ਜਾਵੇਗਾ। ਇਸ ਦੇ ਲਈ ਅਥਾਰਿਟੀ ਬਣਾਈ ਗਈ ਹੈ।

ਵਾਤਾਵਰਣ ਕਾਰਕੁਨਾਂ ਦਾ ਕਹਿਣਾ ਹੈ ਕਿ ਅਸਥੀਆਂ ਦੀ ਰਾਖ ਨਾਲ ਪਾਣੀ ਦੀ ਗੁਣਵੱਤਾ ‘ਤੇ ਘੱਟ ਪ੍ਰਭਾਵ ਪੈਂਦਾ ਹੈ ਪਰ ਹੋਰ ਚੀਜ਼ਾਂ ਨੂੰ ਪਾਣੀ ਵਿਚ ਨਾ ਪਾਇਆ ਜਾਵੇ। ਇਸ ਵਿਚ ਮੈਟਲ ਜੁ ਪਲਾਸਟਿਕ ਹੋ ਸਕਦਾ ਹੈ ਜੋ ਕੂੜੇ ਦ੍ਵ ਕਾਰਨ ਬਣ ਸਕਦਾ ਹੈ ਜਾ ਜੰਗਲੀ ਜੀਵਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ।

Share this Article
Leave a comment