ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ਹੋਣਗੇ ਚੋਣ ਟਰਾਇਲ
ਚੰਡੀਗੜ੍ਹ : ਆਲ ਇੰਡੀਆ ਸਿਵਲ ਸਰਵਿਸਿਜ਼ ਵਾਲੀਬਾਲ (ਮੈਨ/ਵੂਮੈਨ) ਅਤੇ ਆਲ ਇੰਡੀਆ ਸਿਵਲ ਸਰਵਿਸਿਜ਼ ਚੈੱਸ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਪੰਜਾਬ ਦੀ ਵਾਲੀਬਾਲ (ਮੈਨ/ਵੂਮੈਨ) ਅਤੇ ਚੈਸ ਦੀਆਂ ਟੀਮਾਂ ਦੀ ਚੋਣ ਵਾਸਤੇ ਸਿਲੈਕਸ਼ਨ ਟਰਾਇਲ 29 ਜਨਵਰੀ ਨੂੰ ਕਰਵਾਏ ਜਾ ਰਹੇ ਹਨ।
ਇਸ ਸਬੰਧੀ ਅੱਜ ਇਥੇ ਖੇਡ ਵਿਭਾਗ ਦੇ ਡਾਇਰੈਕਟਰ ਸ਼੍ਰੀ ਸੰਜੇ ਪੋਪਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਂਟਰਲ ਸਿਵਲ ਸਰਵਿਸਿਜ਼ ਕਲਚਰਲ ਐਂਡ ਸਪੋਰਟਸ ਬੋਰਡ ਵੱਲੋਂ ਰਾਂਚੀ (ਝਾਰਖੰਡ) ਵਿਖੇ 20 ਫਰਵਰੀ 2020 ਤੋਂ 25 ਫਰਵਰੀ 2020 ਤੱਕ ਆਲ ਇੰਡੀਆ ਸਿਵਲ ਸਰਵਿਸਿਜ਼ ਵਾਲੀਬਾਲ (ਮੈਨ/ਵੂਮੈਨ) ਟੂਰਨਾਮੈਂਟ ਅਤੇ 20 ਫਰਵਰੀ 2020 ਤੋਂ 28 ਫਰਵਰੀ 2020 ਤੱਕ ਆਲ ਇੰਡੀਆ ਸਿਵਲ ਸਰਵਿਸਿਜ਼ ਚੈੱਸ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿੱਚ ਭਾਗ ਲੈਣ ਵਾਸਤੇ ਪੰਜਾਬ ਦੀ ਵਾਲੀਬਾਲ (ਮੈਨ/ਵੂਮੈਨ) ਅਤੇ ਚੈੱਸ ਦੀਆਂ ਟੀਮਾਂ ਦੀ ਚੋਣ ਵਾਸਤੇ ਸਿਲੈਕਸ਼ਨ ਟਰਾਇਲ 29 ਜਨਵਰੀ 2020 ਨੂੰ ਸਵੇਰੇ 9 ਵਜੇ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ਹੋਣਗੇ।
ਸ਼੍ਰੀ ਪੋਪਲੀ ਨੇ ਅੱਗੇ ਦੱਸਿਆ ਕਿ ਟੂਰਨਾਮੈਂਟ ਵਿੱਚ ਭਾਗ ਲੈਣ ਦੇ ਚਾਹਵਾਨ ਖਿਡਾਰੀ (ਰੈਗੂਲਰ ਸਰਕਾਰੀ ਮੁਲਾਮਜ਼) ਆਪੋ-ਆਪਣੇ ਵਿਭਾਗਾਂ ਐਨ.ਓ.ਸੀ.( ਇਤਰਾਜ਼ਹੀਣਤਾ) ਪ੍ਰਾਪਤ ਕਰ ਕੇ ਟਰਾਇਲਾਂ ਵਿੱਚ ਭਾਗ ਲੈਣ।