ਚੰਡੀਗੜ੍ਹ: ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਵਲੋਂ ਸਿਹਤਮੰਦ ਭੋਜਨ ਖਾਣ ਪ੍ਰਤੀ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਦੇ ਆਸ਼ੇ ਨਾਲ ਪੰਜਾਬ ਐਗਰੋ ਕਾਰਪੋਰੇਸ਼ਨ ਲਿਮਟਿਡ ਦੇ ਸਹਿਯੋਗ ਨਾਲ ਭੋਜਨ ਤੇ ਪੌਸ਼ਟਿਕ ਅਹਾਰ ‘ਤੇ ਇਕ ਸ਼ੋਅ ਦਾ ਅਯੋਜਨ ਕੀਤਾ ਗਿਆ। ਇਸ ਮੌਕੇ ਪੰਜਾਬ ਵਿੱਤ ਵਿਭਾਗ ਦੇ ਵਿਸ਼ੇਸ਼ ਸਕੱਤਰ (ਖਰਚਾ) ਮੁਹਮੰਦ ਤਾਇਬ ਆਈ.ਏ.ਐਸ ਮੁਖ ਮਹਿਮਾਨ ਦੇ ਤੌਰ *ਤੇ ਹਾਜ਼ਰ ਹੋਏ। ਇਸ ਮੌਕੇ ਸ੍ਰੀ ਤਾਇਬ ਨੇ ਕਿਹਾ ਕਿ ਸਿਹਤਮੰਦ ਭੋਜਨ ਖਾਣ ਦੇ ਲਾਭਾਂ ਅਤੇ ਇਹਨਾਂ ਪਿੱਛੇ ਕੰਮ ਕਰਦੇ ਵਿਗਿਆਨ ਬਾਰੇ ਖੱਖਤਕਾਰਾਂ ਨੂੰ ਦੱਸਣਾ ਸਮੇਂ ਦੀ ਅਹਿਮ ਲੋੜ ਹੈ। ਅਜਿਹੇ ਯਤਨਾਂ ਦੇ ਨਤੀਜਿਆਂ ਦੇ ਸਦਕਾ ਹੀ ਜੈਵਿਕ ਸਰੋਤਾਂ ਦੀ ਸਰਵੋਤਮ ਵਰਤੋ ਦੇ ਨਾਲ-ਨਾਲ ਬਿਹਤਰ ਗੁਣਵੱਤਾ ਵਾਲੇ ਭੋਜਨ ਦੀ ਕਾਸ਼ਤ ਅਤੇ ਖਪਤ ਹੋਵੇਗੀ।ਉਨ੍ਹਾਂ ਦੱਸਿਆ ਕਿ ਜੈਵਿਕ ਉਤਪਾਦਕਾਂ ਦੇ ਖੇਤਰ ਵਿਚ ਭਾਰਤ ਇਕ ਮੋਹਰੀ ਦੇਸ਼ ਹੇ। ਜੈਵਿਕ ਖੇਤੀ ਨੂੰ ਸਮਰਪਿਤ ਜ਼ਮੀਨ ਵਾਲੇ ਦੇਸ਼ਾਂ ਵਿਚ ਭਾਰਤ ਦਾ 9ਵਾਂ ਨੰਬਰ ਹੈ। ਇੱਥੇ ਜੈਵਿਕ ਭੋਜਨ ਦੀ ਮਾਰਕੀਟ ਜਿੰਨੀ ਦਿਨੋ ਦਿਨ ਵਧ ਰਹੀ ਪਰ ਉਸ ਦੇ ਮੁਕਾਬਲੇ ਜੈਵਿਕ ਭੋਜਨ ਪ੍ਰਤੀ ਜਾਗੂਰਕਤਾ ਅਜੇ ਵੀ ਬਹੁਤ ਘੱਟ ਹੈ।ਇਹਨਾਂ ਉਤਪਾਦਾਂ ਦੀ ਵਰਤੋਂ ਮਹਾਂਨਗਰਾਂ ਵਿਚ ਕੁਝ ਸੀਮਤ ਖੱਪਤਕਾਰਾਂ ਵਲੋਂ ਹੀ ਕੀਤੀ ਜਾਂਦੀ ਹੈ।
ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਬ ਜਨਰਲ ਡਾ. ਨੀਲਿਮਾ ਜੈਰਥ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਭੋਜਨ, ਸਿਹਤ ਅਤੇ ਸਹੀ ਪਾਲਣ – ਪੋਸ਼ਣ ਜ਼ਿੰਦਗੀ ਦੇ ਅਟੁੱਟ ਅੰਗ ਹਨ। ਸਾਡ ਦੇਸ਼ ਵਿਚ ਪਾਏ ਜਾਣ ਵਾਲੇ ਸਿਹਤਮੰਦ ਭੋਜਨ ਦੀ ਚੋਣ ਅਤੇ ਪੌਸ਼ਟਿਕ ਭੋਜਨ ਦੀ ਵਿਭਿੰਨਤਾਂ ਨੂੰ ਲਿਆਉਣ ਸਮੇਂ ਦੀ ਅਹਿਮ ਲੋੜ ਹੈ। ਉਨ੍ਹਾ ਕਿਹਾ ਕਿ ਇਹ ਬਹੁਤ ਜ਼ਰੂਰੀ ਹੈ ਕਿ ਲੋਕਾਂ ਨੂੰ ਸਿਹਤਮੰਦ ਭੋਜਨ,ਅਨਾਜ ਅਤੇ ਫ਼ਸਲਾਂ ਪਿੱਛਲੇ ਵਿਗਿਆਨ ਤੋਂ ਜਾਣੂ ਕਰਵਾਇਆ ਜਾਵੇ। ਇਸ ਦੇ ਨਾਲ ਹੀ ਲੋਕਾਂ ਨੂੰ ਪਕਾਏ ਗਏ ਭੋਜਨ ਵਿਚਲੇ ਖਣਿਜਾਂ ਅਤੇ ਵਿਟਾਮਿਨਾਂ ਤੋਂ ਵੀ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ ਕਈ ਵਾਰੀ ਗਲਤ ਤਰੀਕਿਆਂ ਨਾਲ ਭੋਜਨ ਪਕਾਉਣ ਤੇ ਖਾਦ ਪਦਾਰਥਾਂ ਵਿਚਲੇ ਬਹੁਤ ਸਾਰੇ ਪੌਸ਼ਟਿਕ ਤੱਥ ਅਸੀਂ ਪਹਿਲਾਂ ਤੋਂ ਹੀ ਖਤਮ ਕਰ ਲੈਂਦੇ ਹਾਂ।
ਇਸ ਮੌਕੇ ਪੰਜਾਬ ਐਗਰੀ ਐਕਸਪਰੋਟ ਕਾਰਪੋਰੇਸ਼ਨ ਲਿਮਟਿਡ ਦੇ ਜਨਰਲ ਮੈਨੇਜਰ ਅਤ ਪੰਜਾਬ ਐਗਰੋ ਜੂਸਿਸ ਲਿਮਟਿਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਰਣਵੀਰ ਸਿੰਘ ਨੇ ਦੱਸਿਆ ਕਿ ਪੰਜਾਬ ਐਗਰੀ ਐਕਸਪਰੋਟ ਕਾਰਪੋਰੇਸ਼ਨ ਲਿਮਟਿਡ ਹੀ ਪੰਜਾਬ ਦੀ ਸਿਰਫ਼ ਇਕੋ ਇਕ ਨੋਡਲ ਏਜੰਸੀ ਹੈ, ਜਿਸ ਨੇ ਜੈਵਿਕ ਪ੍ਰਮਾਣੀਕਰਨ ਦੇ ਤਹਿਤ 1500 ਏਕੜ ਵਾਲੇ 5000 ਕਿਸਾਨਾਂ ਦੀ ਚੋਣ ਕੀਤੀ ਹੈ, ਜਿੱਥੇ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਮਾਪਦੰਡਾਂ ਦੀ ਪਲਾਣਾ ਕਰਦਿਆਂ ਜੈਵਿਕ ਉਤਪਾਦਾਂ ਦੀ ਖੇਤੀ ਕੀਤੀ ਜਾਂਦੀ ਹੈ।
ਇਸ ਮੌਕੇ ਪੰਜਾਬ ਐਗਰੋ ਦੀ ਜੈਵਿਕ ਸਲਾਹਕਾਰ ਡਾ. ਮੱਦੂ ਗਿੱਲ ਨੇ ਦੱਸਿਆ ਕਿ ਜੈਵਿਕ ਖੇਤੀ ਕਰਨ ਦੀ ਇੱਛਾ ਜਾਹਿਰ ਕਰਨ ਵਾਲੇ ਕਿਸਾਨਾਂ ਨੂੰ ਸੰਗਠਿਤ ਕਰਕੇ ਜੈਵਿਕ ਖੇਤੀ ਪ੍ਰੋਗਰਾਮ ਨੂੰ ਲਾਗੂ ਕਰਦਿਆਂ ਉਤਪਾਦਨ ਦਾ ਮੁੱਲ ਜ਼ੋੜਨ ਤੋਂ ਲੈਕੇ ਮੰੰਡੀ ਤੱਕ ਲਿਅਜਾਇਆ ਜਾਂਦਾ ਹੈ ਭਾਵ ਉਨ੍ਹਾਂ ਜੈਵਿਕ ਖਤੇੀ ਦੇ ਲਾਭਾ ਤੋਂ ਜਾਣੂ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਕਾਰਜ ਲਈ ਕਿਸਾਨਾਂ ਨੂੰ ਫ਼ੀਲਡ ਸਟਾਫ਼ ਦੀ ਸਿਖਲਾਈ ਪ੍ਰਾਪਤ ਟੀਮ ਵਲੋਂ ਕਿਸਾਨਾਂ ਨੂੰ ਜੈਵਿਕ ਅਭਿਆਸਾ ਲਈ ਤਕਨੀਕੀ ਸਹਾਇਤਾ ਦਿੱਤੀ ਜਾਂਦੀ ਹੈ।
ਇਸ ਮੌਕੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਸਾਇੰਸ ਸਿਟੀ ਦੇ ਡਾਇਰੈਕਟਰ ਡਾ ਰਾਜੇਸ਼ ਗਰੋਵਰ ਨੇ ਕਿਹਾ ਕਿ ਭੋਜਨ ਤੇ ਪੌਸ਼ਟਿਕ ਅਹਾਰ ‘ਤੇ ਇਕ ਸ਼ੋਅ ਦਾ ਅਯੋਜਨ ਉਦੇਸ਼ ਉਹਨਾਂ ਸ਼ੈਫ਼ਾਂ ਲਈ ਇਕ ਪਲੇਟਫ਼ਾਰਮ ਮੁਹੱਈਆ ਕਰਵਾਉਣਾ ਜਿਹੜੇ ਭੋਜਨ ਮਾਹਿਰਾ ਦਾ ਤੌਰ ਤੇ ਆਪਣੀ ਪਛਾਣ ਬਣਾਉਣੀ ਚਾਹੁੰਦੇ ਹਨ।
ਇਸ ਮੌਕੇ ਨਵੀਨਤਮ ਅਤੇ ਪੌਸ਼ਟਿਕ ਫ਼ੂਡ ਵੀ ਕਰਵਾਇਆ ਗਿਆ ।ਇਸ ਮਕੁਾਬਲੇ ਵਿਚ ਹੋਟਲ ਮੈਨੇਜਮੈਂਟ ਦੇ ਵਿਦਿਆਰਥੀਆਂ ਅਤੇ ਘਰੇਲੂ ਗ੍ਰਹਿਣੀਆਂ ਨੇ ਹਿੱਸਾ ਲਿਆ। ਪ੍ਰਮੁੱਖ ਸ਼ੈਫ਼ ਵਿਸ਼ਵਦੀਪ ਬਾਲੀ ਅਤੇ ਸ਼ੈਫ਼ ਨੀਲੂ ਕੌੜਾ ਵਲੋਂ ਇਸ ਮੌਕੇ ਜੱਜਾਂ ਦੀ ਭੂਮਿਕਾ ਨਿਭਾਈ ਗਈ। ਜੇਤੂ ਨੂੰ ਨਕਦ ਇਨਾਮਾਂ ਇਨਾਮਾਂ ਨਾਲ ਨਿਵਾਜਿਆ ਗਿਆ।
ਭੋਜਨ ਤੇ ਪੌਸ਼ਟਿਕ ਅਹਾਰ ਸ਼ੋਅ ਮੌਕੇ ਕਰਵਾਏ ਮੁਕਾਬਲੇ ਦੀ ਪਹਿਲੀ ਕੈਟਾਗਿਰੀ ਜੋ ਕਿ ਵਿਦਿਆਰਥੀਆ ਦੀ ਸੀ ਵਿਚ ਪਹਿਲਾਂ ਇਨਾਮ ਸੀ.ਟੀ. ਇੰਸਟੀਚਿਊਟ ਜਲੰਧਰ ਦੇ ਭਾਵਿਕ ਅਗਰਵਾਲ, ਕੇ ਐਮ.ਵੀ ਕਾਲਜ ਜਲੰਧਰ ਦੀਆਂ ਅਰਸ਼ਦੀਪ ਅਤੇ ਅਕਸ਼ਿਤਾ ਨੇ ਦੂਜਾ ਅਤੇ ਆਈ.ਕੇ ਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀ ਅਕਾਂਕਸ਼ਾਂ ਅਤੇ ਅਰਸ਼ਦੀਪ ਨੇ ਤੀਸਰਾ ਇਨਾਮ ਜਿੱਤਿਆ। ਇਸ ਤਰ੍ਹੇ ਘਰ ਦੀਆਂ ਗ੍ਰਹਿਣੀਆਂ ਦੀ ਕੈਟਾਗਿਰੀ ਵਿਚ ਜਲੰਧਰ ਦੀਆਂ ਅਰੁਣਾ, ਵਰੁਣ ਅਤੇ ਸਾਵਿਤਾ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਇਨਾਮ ਜਿੱਤਿਆ।
ਇਸ ਮੌਕੇ *ਤੇ ਆਨ ਲਾਇਨ ਵਿਗਿਆਨ ਤੇ ਕਲਾਂ ਦੇ ਕਰਵਾਏ ਗਏ ਮੁਕਾਬਲੇ ਦੀਆਂ ਜੇਤੂ ਹਿੰਦੂ ਕੰਨਿਆਂ ਕਾਲਜ ਕਪੂਰਥਲਾ ਦੀ ਹਰਸਿਮਰਨ ਕੌਰ ਅਤੇ ਰਿਆਤ ਤੇ ਬਾਰਾ ਗਰੁੱਪ ਆਫ਼ ਐਜੂਕੇਸ਼ਨ ਦੀ ਅਮਿਤੋਜ਼ ਬੇਦੀ ਨੂੰ ਸਨਾਮਾਨ ਕੀਤਾ ਗਿਆ।