ਇੰਦੌਰ : ਇੰਦੌਰ ਵਿਚ ਕੋਰੋਨਾ ਸਕਾਰਾਤਮਕ ਮਰੀਜ਼ਾਂ ਦੇ ਅੰਕੜਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ।ਇਥੇ ਬੀਤੀ ਕਲ 8 ਨਵੇਂ ਕੋਰੋਨਾ ਮਰੀਜ਼ ਸਾਹਮਣੇ ਆਏ ਹਨ। ਇਸ ਤੋਂ ਬਾਅਦ, ਇੰਦੌਰ ਸ਼ਹਿਰ ਵਿੱਚ ਕੋਰੋਨਾ ਸਕਾਰਾਤਮਕ ਦੀ ਗਿਣਤੀ 923 ਹੋ ਗਈ ਹੈ। ਇਥੇ ਹੀ ਬੱਸ ਨਹੀਂ ਹੁਣ ਇਸ ਬਿਮਾਰੀ ਨੇ ਪੁਲਿਸ ਕਰਮਚਾਰੀਆਂ ਅਤੇ ਡਾਕਟਰਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਹੈ । ਡੀਆਈਜੀ ਹਰੀਨਾਰਾਇਣ ਚਰੀ ਮਿਸ਼ਰਾ ਦੇ ਹਵਾਲੇ ਨਾਲ ਆਈਆਂ ਮੀਡੀਆ ਰਿਪੋਰਟਾਂ ਅਨੁਸਾਰ ਨੇ ਇਸ ਸਮੇਂ ਇੰਦੌਰ ਵਿੱਚ 10 ਤੋਂ 11 ਪੁਲਿਸ ਮੁਲਾਜ਼ਮ ਵੀ ਕੋਰੋਨਾ ਸੰਕਰਮਿਤ ਹਨ।
ਦਸ ਦੇਈਏ ਕਿ ਹਾਲ ਹੀ ਵਿਚ ਇਥੇ ਉਜੈਨ ਦੇ ਥਾਣਾ ਮੁਖੀ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ । ਜਾਣਕਾਰੀ ਮੁਤਾਬਕ ਇਨ੍ਹਾਂ ਪੁਲਿਸ ਅਧਿਕਾਰੀਆਂ ਵਿੱਚ ਦੋ ਆਈਪੀਐਸ ਅਧਿਕਾਰੀ ਵੀ ਮੌਜੂਦ ਹਨ ।