ਲੁਧਿਆਣਾ : ਪੀ.ਏ.ਯੂ. ਵਿੱਚ ਨਵੇਂ ਬਣੇ ਕਾਲਜ ਆਫ਼ ਹਾਰਟੀਕਲਚਰ ਐਂਡ ਫੌਰੈਸਟਰੀ ਵੱਲੋਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਕਾਲਜ ਨਾਲ ਸਾਂਝ ਹੋਰ ਪੱਕੀ ਕਰਨ ਲਈ ਲੋਗੋ ਬਨਾਉਣ ਦਾ ਇੱਕ ਮੁਕਾਬਲਾ ਕਰਵਾਇਆ ਗਿਆ।
ਇਹ ਮੁਕਾਬਲਾ ਡਾ. ਕੇ ਐਸ ਔਲਖ ਪ੍ਰੀਖਿਆ ਹਾਲ ਵਿੱਚ ਹੋਇਆ। ਯੂਨੀਵਰਸਿਟੀ ਦੇ ਪੰਜ ਕਾਲਜਾਂ ਦੇ 47 ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿੱਚ ਹਿੱਸਾ ਲਿਆ। ਇਹਨਾਂ ਵਿੱਚ 22 ਅੰਡਰ ਗ੍ਰੈਜੂਏਟ ਅਤੇ 25 ਪੋਸਟ ਗ੍ਰੈਜੂਏਟ ਵਿਦਿਆਰਥੀ ਸਨ।
ਕਾਲਜ ਆਫ਼ ਹਾਰਟੀਕਲਚਰ ਐਂਡ ਫੌਰੈਸਟਰੀ ਦੇ 19 ਵਿਦਿਆਰਥੀ, ਬੇਸਿਕ ਸਾਇੰਸਜ਼ ਕਾਲਜ ਦੇ 13 ਵਿਦਿਆਰਥੀ ਅਤੇ ਕਮਿਊਨਟੀ ਸਾਇੰਸ ਕਾਲਜ ਦੇ 10 ਵਿਦਿਆਰਥੀ ਇਸ ਮੌਕੇ ਲੋਗੋ ਬਨਾਉਣ ਦੇ ਮੁਕਾਬਲੇ ਵਿੱਚ ਬੈਠੇ। ਇਸ ਈਵੈਂਟ ਦੇ ਕੁਆਰਡੀਨੇਟਰ ਸਬਜ਼ੀ ਵਿਗਿਆਨ ਵਿਭਾਗ ਦੇ ਡਾ. ਨੀਨਾ ਚਾਵਲਾ ਸਨ।
ਪੀ.ਏ.ਯੂ. ਵਿੱਚ ਨਵੇਂ ਕਾਲਜ ਦਾ ਲੋਗੋ ਬਨਾਉਣ ਲਈ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ
Leave a Comment
Leave a Comment