ਪੀ ਏ ਯੂ ਵਿਚ 31 ਮਾਰਚ ਤਕ ਛੁੱਟੀਆਂ; ਸਾਰੇ ਕਰਮਚਾਰੀਆਂ ਨੂੰ ਆਪਣੇ ਹੈੱਡ-ਕੁਆਟਰਾਂ ਉੱਪਰ ਹਾਜ਼ਰ ਰਹਿਣ ਦੀ ਹਦਾਇਤ

TeamGlobalPunjab
1 Min Read

ਲੁਧਿਆਣਾ : ਕੋਰੋਨਾ ਵਾਇਰਸ ਦੇ ਫੈਲਾਅ ਦੇ ਖਤਰੇ ਦੇ ਮੱਦੇ-ਨਜ਼ਰ ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਵਿਭਾਗ ਵਲੋਂ ਜਾਰੀ ਵਿਸ਼ੇਸ਼ ਪੱਤਰ ਨੰਬਰ 2020/864-870 ਮਿਤੀ 20 ਮਾਰਚ 2020 ਦੀ ਪਾਲਣਾ ਕਰਦਿਆਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ 31 ਮਾਰਚ ਤਕ ਯੂਨੀਵਰਸਿਟੀ ਵਿਚ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ।
ਇਸ ਸੰਬੰਧੀ ਗੱਲ ਕਰਦਿਆਂ ਯੂਨੀਵਰਸਿਟੀ ਦੇ ਰਜਿਸਟਰਾਰ ਡਾ ਰਾਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪੀ ਏ ਯੂ ਅਤੇ ਇਸ ਨਾਲ ਸੰਬੰਧਿਤ ਸਾਰੇ ਬਾਹਰੀ ਕੇਂਦਰਾਂ ਦੇ ਅਧਿਆਪਨ ਅਤੇ ਗ਼ੈਰ-ਅਧਿਆਪਨ ਅਮਲੇ ਲਈ ਛੁੱਟੀਆਂ ਦੇ ਹੁਕਮ ਜਾਰੀ ਹੋਏ ਹਨ।
ਡਾ ਸਿੱਧੂ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਸੰਬੰਧ ਵਿਚ ਸਾਰੇ ਕਰਮਚਾਰੀਆਂ ਨੂੰ ਆਪਣੇ ਆਪਣੇ ਹੈੱਡ-ਕੁਆਟਰਾਂ ਦੇ ਸਥਾਨ ਉੱਪਰ ਹਾਜ਼ਰ ਰਹਿਣ ਅਤੇ ਲੋੜ ਪੈਣ ਤੇ ਡਿਊਟੀ ਉੱਪਰ ਤੁਰੰਤ ਹਾਜ਼ਰ ਹੋਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਪੀ ਏ ਯੂ ਦੇ ਮੁੱਖ ਕੈਂਪਸ ਅਤੇ ਬਾਹਰੀ ਕੇਂਦਰਾਂ ਵਿਚ 31 ਮਾਰਚ 2020 ਤਕ ਬੀਜਾਂ ਦੀ ਵਿਕਰੀ ਦੀਆਂ ਦੁਕਾਨਾਂ ਵੀ ਬੰਦ ਰਹਿਣਗੀਆਂ।

Share This Article
Leave a Comment