ਲੁਧਿਆਣਾ :ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਦਾਲ ਵਿਗਿਆਨੀਆਂ ਨੇ ਬੀਤੇ ਦਿਨੀਂ ਸ਼ਾਨਦਾਰ ਪ੍ਰਾਪਤੀਆਂ ਦਰਜ ਕੀਤੀਆਂ ਹਨ । ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਦਾਲਾਂ ਦੀ ਖੋਜ ਸੰਬੰਧੀ ਭਾਰਤੀ ਸੰਸਥਾਨ ਵਿਖੇ ਹੋਈ ‘ਅੰਤਰਰਾਸ਼ਟਰੀ ਦਾਲਾਂ ਅਤੇ ਵਾਤਾਵਰਨ ਪੱਖੀ ਫ਼ਸਲਾਂ ਬਾਰੇ ਕਾਨਫਰੰਸ’ ਆਈ ਸੀ ਪਲਸਿਜ਼ 2020 ਦੌਰਾਨ ਪੀ.ਏ.ਯੂ. ਦੇ ਦਾਲ ਵਿਗਿਆਨੀਆਂ ਨੂੰ ਵੱਕਾਰੀ ਇਨਾਮਾਂ ਨਾਲ ਨਿਵਾਜ਼ਿਆ ਗਿਆ।
ਵਿਭਾਗ ਦੇ ਸੀਨੀਅਰ ਕੀਟ ਵਿਗਿਆਨੀ (ਦਾਲਾਂ) ਡਾ. ਗੌਰਵ ਕੁਮਾਰ ਤੱਗੜ ਨੂੰ ‘ਆਈ ਐਸ ਪੀ ਆਰ ਡੀ-ਰਿਕੋਗਨਿਸ਼ਨ ਐਵਾਰਡ 2020’ ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਉਹਨਾਂ ਨੂੰ ਦਾਲਾਂ ਦੀ ਬਿਹਤਰੀ ਲਈ ਸਿੱਖਿਆ ਅਤੇ ਵਿਗਿਆਨ ਦੇ ਖੇਤਰ ਵਿੱਚ ਦਿੱਤੇ ਗਏ ਮਹੱਤਵਪੂਰਨ ਯੋਗਦਾਨ ਲਈ ਪ੍ਰਦਾਨ ਕੀਤਾ ਗਿਆ। ਉਹਨਾਂ ਨੇ ਵਿਸ਼ੇਸ਼ ਤੌਰ ਤੇ ਦਾਲਾਂ ਦੇ ਖੇਤਰ ਵਿੱਚ ਤਣਾ ਛੇਦਕ ਸੁੰਡੀ ਬਾਰੇ ਵਿਸ਼ੇਸ਼ ਖੋਜ ਕੀਤੀ ਹੈ ਅਤੇ ਇਸ ਦਿਸ਼ਾ ਵਿੱਚ ਖੋਜ ਨੂੰ ਵਾਤਾਵਰਨ ਪੱਖੀ ਨਜ਼ਰੀਏ ਤੋਂ ਅੱਗੇ ਵਧਾ ਰਹੇ ਹਨ। ਇਹਨਾਂ ਤਕਨਾਲੋਜੀਆਂ ਦਾ ਵਿਸ਼ੇਸ਼ ਤੌਰ ਤੇ ਪੰਜਾਬ ਦੇ ਦਾਲ ਉਤਪਾਦਕਾਂ ਨੂੰ ਵਿਸ਼ੇਸ਼ ਤੌਰ ‘ਤੇ ਲਾਭ ਹੋਇਆ ਹੈ। ਉਹਨਾਂ ਵੱਲੋਂ ਕੀਤੇ ਵਿਸ਼ੇਸ਼ ਕਾਰਜਾਂ ਲਈ ਅਮਰੀਕਾ ਦੀ ਜੋਰਜੀਆ ਯੂਨੀਵਰਸਿਟੀ ਵਿੱਚ ਉਹਨਾਂ ਨੂੰ 6 ਮਹੀਨਿਆਂ ਦੇ ਸਮੇਂ ਲਈ ਵਿਜ਼ਟਿੰਗ ਵਿਗਿਆਨੀ ਵਜੋਂ ਨਾਮਜ਼ਦ ਕੀਤਾ ਗਿਆ ਹੈ।
ਇਸ ਤੋਂ ਬਿਨਾਂ ਦਾਲ ਸੈਕਸ਼ਨ ਦੇ ਤਿੰਨ ਹੋਰ ਵਿਗਿਆਨੀਆਂ ਵਿੱਚ ਸੀਨੀਅਰ ਪੌਦਾ ਰੋਗ ਵਿਗਿਆਨੀ ਡਾ. ਉਪਾਸਨਾ ਰਾਣੀ, ਪੌਦਾ ਰੋਗ ਵਿਗਿਆਨੀ ਡਾ. ਅਸਮਿਤਾ ਸਰਾਰੀ ਅਤੇ ਫ਼ਸਲ ਵਿਗਿਆਨੀ ਡਾ. ਹਰਪ੍ਰੀਤ ਕੌਰ ਨੂੰ ਦਾਲਾਂ ਦੀ ਖੋਜ ਦੀ ਭਾਰਤੀ ਸੁਸਾਇਟੀ ਵੱਲੋਂ 2020 ਲਈ ‘ਫੈਲੋ’ ਵਜੋਂ ਚੁਣਿਆ ਗਿਆ।
ਇਸ ਤੋਂ ਬਿਨਾਂ ਮੁੱਖ ਦਾਲ ਕਿਸਮ ਸੁਧਾਰਕ ਡਾ. ਇੰਦਰਜੀਤ ਸਿੰਘ ਨੂੰ ਪੋਸਟਰ ਪੇਸ਼ਕਾਰੀ ਲਈ ਅਤੇ ਸੀਨੀਅਰ ਪੌਦਾ ਰੋਗ ਵਿਗਿਆਨੀ ਡਾ. ਉਪਾਸਨਾ ਰਾਣੀ ਨੂੰ ਕਾਨਫਰੰਸ ਵਿੱਚ ਪੇਪਰ ਪੇਸ਼ਕਾਰੀ ਲਈ ਦੂਸਰਾ ਇਨਾਮ ਪ੍ਰਾਪਤ ਹੋਇਆ। ਦਾਲ ਕਿਸਮ ਸੁਧਾਰਕ ਡਾ. ਸ਼ੈਲਾ ਬਿੰਦਰਾ ਨੂੰ ਪੋਸਟਰ ਪੇਸ਼ਕਾਰੀ ਲਈ ਤੀਸਰਾ ਇਨਾਮ ਪ੍ਰਾਪਤ ਹੋਇਆ।
ਪੀ.ਏ.ਯੂ. ਦੇ ਦਾਲਾਂ ਨਾਲ ਸੰਬੰਧਤ ਵਿਗਿਆਨੀਆਂ ਦੀਆਂ ਪ੍ਰਾਪਤੀਆਂ ਲਈ ਮਿਲੇ ਸਨਮਾਨ
Leave a Comment
Leave a Comment