ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ., ਲੁਧਿਆਣਾ ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵਿੱਚ ਸੀਨੀਅਰ ਖੋਜ ਫੈਲੋ ਰਾਜਨ ਸ਼ਰਮਾ ਨੂੰ ਤੇਜਪੁਰ ਯੂਨੀਵਰਸਿਟੀ ਵੱਲੋਂ ਕਰਵਾਈ ਵਰਚੁਅਲ ਕਾਨਫਰੰਸ ਦੌਰਾਨ ਸਰਵਤੋਮ ਪੇਸ਼ਕਾਰੀ ਪੁਰਸਕਾਰ ਮਿਲਿਆ ਹੈ। ਇਹ ਅੰਤਰਰਾਸ਼ਟਰੀ ਕਾਨਫਰੰਸ ਅਮਰੀਕਾ ਦੀ ਜੋਰਜੀਆ ਯੂਨੀਵਰਸਿਟੀ ਦੇ ਸਹਿਯੋਗ ਨਾਲ ਕਰਵਾਈ ਗਈ ਸੀ। ਰਾਜਨ ਸ਼ਰਮਾ ਨੇ ਆਪਣੇ ਪੀ ਐੱਚਡੀ ਦੇ ਖੋਜ ਕਾਰਜ ਬਾਰੇ ਪੇਸ਼ਕਾਰੀ ਦਿੱਤੀ ਜਿਸ ਵਿੱਚ ਉਹਨਾਂ ਨੇ ਖੋਜ ਨਾਲ ਸੰਬੰਧਤ ਨੁਕਤਿਆਂ ਨੂੰ ਉਭਾਰਿਆ। ਸ੍ਰੀ ਰਾਜਨ ਸ਼ਰਮਾ ਵਿਭਾਗ ਦੇ ਅਧਿਆਪਕ ਪ੍ਰੋ. ਸਵਿਤਾ ਸ਼ਰਮਾ ਦੀ ਨਿਗਰਾਨੀ ਹੇਠ ਆਪਣਾ ਖੋਜ ਕਾਰਜ ਕਰ ਰਹੇ ਹਨ। ਇਸ ਕਾਨਫਰੰਸ ਵਿੱਚ ਵੱਖ-ਵੱਖ ਦੇਸ਼ਾਂ ਦੇ 250 ਤੋਂ ਵਧੇਰੇ ਖੋਜਾਰਥੀ ਸ਼ਾਮਿਲ ਹੋਏ। ਇੱਥੇ ਜ਼ਿਕਰਯੋਗ ਹੈ ਕਿ ਰਜਤ ਸ਼ਰਮਾ ਫਰਮੈਂਟਿਡ ਅਤੇ ਪੁੰਗਰੇ ਹੋਏ ਬਾਜਰੇ ਨੂੰ ਮੁੱਲ ਵਾਧੇ ਉਤਪਾਦ ਦੇ ਤੌਰ ਤੇ ਵਰਤਣ ਬਾਰੇ ਖੋਜ ਕਰ ਰਹੇ ਹਨ।
ਪੀ.ਏ.ਯੂ. ਦੇ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਗੁਰਿੰਦਰ ਕੌਰ ਸਾਂਘਾ ਅਤੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਮੁਖੀ ਡਾ. ਪੂਨਮ ਏ ਸਚਦੇਵ ਨੇ ਵਿਦਿਆਰਥੀ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ।