ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ. ਦੇ ਸਾਹਿਤ ਦੇ ਪ੍ਰਚਾਰ ਲਈ ਬਣੀ ਇੱਕ ਵਿਸ਼ੇਸ਼ ਕਮੇਟੀ ਦੇ ਮੈਂਬਰਾਂ ਨੇ ਅਪਰ ਨਿਰਦੇਸ਼ਕ ਪਸਾਰ ਡਾ. ਤੇਜਿੰਦਰਸਿੰਘ ਰਿਆੜ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕੰਗਣਵਾਲ ਦਾ ਦੌਰਾ ਕੀਤਾ। ਇਸ ਮੌਕੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਇਕੱਤਰ ਹੋਈਆਂ ਕਿਸਾਨ ਬੀਬੀਆਂ ਨੇ ਪੀ.ਏ.ਯੂ.ਵੱਲੋਂ ਛਾਪੇ ਸਾਹਿਤ ਵਿੱਚ ਵਿਸ਼ੇਸ਼ ਦਿਲਚਸਪੀ ਦਿਖਾਈ। ਉਨ੍ਹਾਂ ਨੇ 100 ਸੁਆਦਲੇ ਪਕਵਾਨ, ਗਾਜਰਾਂ ਤੋਂ ਪੌਸ਼ਟਿਕ ਅਹਾਰ ਬਣਾਓ, ਰਵਾਇਤੀ ਪੰਜਾਬੀ ਪਕਵਾਨ ਅਤੇ ਖੇਤੀ ਨਾਲ ਸੰਬੰਧਿਤ ਸਾਹਿਤ ਜਿਵੇਂ ਜੈਵਿਕ ਖੇਤੀ, ਸ਼ਹਿਦ ਮੱਖੀ ਪਾਲਣ, ਖੁੰਬਾਂ ਦੀ ਖੇਤੀ ਅਤੇ ਹੋਰ ਬੁਲਿਟਨਾਂ ਨੂੰ ਵਿਸ਼ੇਸ਼ ਤੌਰ ਤੇ ਖਰੀਦਿਆ। ਪਿੰਡ ਦੇ ਸਰਪੰਚ ਸ੍ਰੀਮਤੀ ਬਲਜੀਤ ਕੌਰ ਨੇ ਕਿਹਾ ਕਿ ਉਹ ਪੀ.ਏ.ਯੂ. ਵੱਲੋਂ ਘਰੇਲੂਸੁਆਣੀਆਂ ਲਈ ਛਾਪੇ ਸਾਹਿਤ ਤੋਂ ਬੇਹੱਦ ਖੁਸ਼ ਹੋਏ ਹਨ। ਉਨ੍ਹਾਂ ਨੇ ਇਸ ਸਾਹਿਤ ਦੀ ਘੱਟ ਕੀਮਤ ਉਪਰ ਵੀ ਖੁਸ਼ੀ ਪ੍ਰਗਟ ਕੀਤੀ ਅਤੇ ਮੌਜੂਦ ਹਰ ਕਿਸਾਨ ਬੀਬੀ ਨੂੰ ਘੱਟੋ-ਘੱਟ ਇੱਕ ਪ੍ਰਕਾਸ਼ਨਾ ਖਰੀਦਣਲਈ ਪ੍ਰੇਰਿਤ ਕੀਤਾ।
ਮੌਜੂਦ ਪੇਂਡੂ ਸੁਆਣੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੰਚਾਰ ਕੇਂਦਰ ਦੇ ਸਹਾਇਕ ਨਿਰਦੇਸ਼ਕ ਪਬਲੀਕੇਸ਼ਨ ਮਿਸ ਗੁਲਨੀਤ ਚਾਹਲ ਨੇ ਅੱਜ ਦੇ ਸਮੇਂ ਵਿੱਚ ਔਰਤਾਂ ਦੀ ਖੇਤੀ ਵਿੱਚ ਹਿੱਸੇਦਾਰੀ ਅਤੇ ਖੇਤੀ ਸਾਹਿਤ ਦੇ ਮਹੱਤਵ ਉਪਰ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਪੀ.ਏ.ਯੂ. ਨੇ ਵੱਖ-ਵੱਖ ਤਰ੍ਹਾਂ ਦੀਆਂ 180 ਪ੍ਰਕਾਸ਼ਨਾਵਾਂ ਪ੍ਰਕਾਸ਼ਿਤ ਕੀਤੀਆਂ ਹਨ। ਇਨ੍ਹਾਂ ਵਿੱਚ ਮਾਸਿਕ ਰਸਾਲੇ ਚੰਗੀ ਖੇਤੀ/ਪ੍ਰੋਗਰੈਸਿਵਫਾਰਮਿੰਗ ਅਤੇ ਹਾੜ੍ਹੀ ਸਾਉਣੀ ਦੀਆਂ ਫ਼ਸਲਾਂ ਦੀ ਕਿਤਾਬ ਤੋਂ ਬਿਨਾਂ ਵੱਖ-ਵੱਖ ਵਿਸ਼ਿਆਂ ਦੇ ਬੁਲਿਟਨ ਅਤੇ ਜਾਣਕਾਰੀ ਭਰਪੂਰ ਕਿਤਾਬਾਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਖੇਤੀ ਸਾਹਿਤ ਸਮੇਂ-ਸਮੇਂ ਤੇ ਯੂਨੀਵਰਸਿਟੀ ਮਾਹਿਰਾਂ ਵੱਲੋਂ ਨਵੀਆਂ ਖੋਜਾਂ ਦੀ ਰੌਸ਼ਨੀ ਵਿੱਚ ਸੋਧਿਆ ਵੀ ਜਾਂਦਾ ਹੈ। ਖੇਤੀਮੌਸਮ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਕੇ.ਕੇ. ਗਿੱਲ ਨੇ ਬਦਲਦੇ ਪੌਣ-ਪਾਣੀ ਦੇ ਮੱਦੇਨਜ਼ਰ ਪੇਂਡੂਵਿਕਾਸ ਲਈ ਵਿਗਿਆਨਕ ਖੇਤੀ ਤਕਨੀਕਾਂ ਅਪਨਾਉਣ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਯੂਨੀਵਰਸਿਟੀ ਵੱਲੋਂਖੇਤੀ ਜਾਣਕਾਰੀ ਲਈ ਚਲਾਏ ਜਾਂਦੇ ਵੱਟਸਐਪ ਗਰੁੱਪਾਂ ਅਤੇ ਹਫ਼ਤਾਵਰ ਡਿਜ਼ੀਟਲ ਅਖਬਾਰ ਖੇਤੀ ਸੰਦੇਸ਼ ਦਾਜ਼ਿਕਰ ਕੀਤਾ ਅਤੇ ਇਸ ਦਾ ਹਿੱਸਾ ਬਣਨ ਦੀ ਵਿਧੀ ਵੀ ਦੱਸੀ। ਕੰਗਣਵਾਲ ਦੇ ਖੇਤੀ ਕਾਰੋਬਾਰ ਉਦਮੀਪ੍ਰੀਤਇੰਦਰ ਕੌਰ ਹਾਰਾ ਨੇ ਦੱਸਿਆ ਕਿ ਇਸ ਪਿੰਡ ਦੇ ਬਹੁਤ ਸਾਰੇ ਅਗਾਂਹਵਧੂ ਕਿਸਾਨ ਲੰਮੇ ਸਮੇਂਤੋਂ ਪੀ.ਏ.ਯੂ. ਨਾਲ ਜੁੜੇ ਹੋਏ ਹਨ ਅਤੇ ਲਗਭਗ ਹਰ ਘਰ ਵਿੱਚ ਪੀ.ਏ.ਯੂ. ਦਾ ਸਾਹਿਤ ਦੇਖਿਆ ਜਾਸਕਦਾ ਹੈ।