ਪੀ.ਏ.ਯੂ. ਦਾ ਪ੍ਰਦਰਸ਼ਨੀ ਹਾਲ ਕਲਾਤਮਕ ਪ੍ਰਦਰਸ਼ਨੀਆਂ ਲਈ ਉਪਲਬਧ

TeamGlobalPunjab
1 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ., ਲੁਧਿਆਣਾ ਦੇ ਵੀਟ ਆਡੀਟੋਰੀਅਮ ਨਾਲ ਸਥਿਤ ਪ੍ਰਦਰਸ਼ਨੀ ਹਾਲ ਨੂੰ ਹਰ ਤਰ੍ਹਾਂ ਦੀਆਂ ਕਲਾਤਮਕ ਪ੍ਰਦਰਸ਼ਨੀਆਂ ਲਈ ਉਪਲਬਧ ਕਰਵਾਇਆ ਗਿਆ ਹੈ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਹਾ ਕਿ ਪੀ.ਏ.ਯੂ. ਨੇ ਹਮੇਸ਼ਾਂ ਤੋਂ ਹੀ ਸਾਹਿਤਕ, ਸੱਭਿਆਚਾਰਕ ਅਤੇ ਕਲਾਤਮਕ ਗਤੀਵਿਧੀਆਂ ਨੂੰ ਬਰਾਬਰ ਦਾ ਮਹੱਤਵ ਦਿੱਤਾ ਹੈ। ਉਹਨਾਂ ਕਿਹਾ ਕਿ ਇਸੇ ਉਦੇਸ਼ ਨਾਲ ਉਪਰੋਕਤ ਹਾਲ ਨੂੰ ਚਿੱਤਰਕਾਰੀ, ਫੋਟੋਗ੍ਰਾਫੀ, ਬੁੱਤਕਾਰੀ ਅਤੇ ਹੋਰ ਪ੍ਰਦਰਸ਼ਨੀਆਂ ਲਈ ਉਪਲਬਧ ਕਰਾਇਆ ਜਾ ਰਿਹਾ ਹੈ।

ਡਾ. ਰਿਆੜ ਨੇ ਦੱਸਿਆ ਕਿ ਇਹ ਹਾਲ ਉੱਚ ਪੱਧਰੀ ਪ੍ਰਦਰਸ਼ਨੀ ਸਹੂਲਤਾਂ ਨਾਲ ਭਰਪੂਰ ਹੈ ਅਤੇ ਇੱਥੇ ਪ੍ਰਸਿੱਧ ਚਿੱਤਰਕਾਰਾਂ ਅਤੇ ਫੋਟੋਗ੍ਰਾਫਰਾਂ ਨੇ ਅਤੀਤ ਵਿੱਚ ਆਪਣੀ ਕਲਾ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਹਨ। ਇਸ ਹਾਲ ਵਿੱਚ ਰੌਸ਼ਨੀ ਅਤੇ ਹੋਰ ਸਹੂਲਤਾਂ ਵੀ ਉੱਚ ਪੱਧਰ ਦੀਆਂ ਮੁਹੱਈਆਂ ਕਰਵਾਈਆਂ ਗਈਆਂ ਹਨ। ਬੇਹੱਦ ਜਾਇਜ਼ ਜਿਹੀ ਫੀਸ ਦੇ ਕੇ ਸੰਸਥਾਵਾਂ ਜਾਂ ਨਿੱਜੀ ਤੌਰ ‘ਤੇ ਕਲਾਕਾਰ ਇੱਥੇ ਆਪਣੀਆਂ ਪ੍ਰਦਰਸ਼ਨੀਆਂ ਲਗਾ ਸਕਦੇ ਹਨ। ਡਾ. ਰਿਆੜ ਨੇ ਦੱਸਿਆ ਕਿ ਇਸ ਸੰਬੰਧ ਵਿੱਚ ਕਿਸੇ ਤਰਾਂ ਦੀ ਜਾਣਕਾਰੀ ਲਈ ਸੰਚਾਰ ਕੇਂਦਰ ਨਾਲ ਮੋਬਾਈਲ ਨੰ:9501200141 ਜਾਂ ਨੰ: 0161-2401960/ ਐਕਸਟਨੈਸ਼ਨ 373 ਤੇ ਸੰਪਰਕ ਕੀਤਾ ਜਾ ਸਕਦਾ ਹੈ ।

Share This Article
Leave a Comment