ਨੇਵੀ ਸੀਲ ਦੇ ਅਧੀਕਾਰੀ ਨੇ 12 ਸਾਲਾ ਜ਼ਖਮੀ ਕੈਦੀ ਨੂੰ ਕਤਲ ਕਰ ਕਿਹਾ ISIS ਦਾ ਕੂੜਾ

TeamGlobalPunjab
3 Min Read

ਸੈਨ ਡਿਆਗੋ: ਅਮਰੀਕੀ ਨੇਵੀ ਸੀਲ ਦੇ ਦੋ ਸਾਬਕਾ ਕਰਮੀਆਂ ਨੇ ਯੁੱਧ ਅਪਰਾਧ ਸਬੰਧੀ ਇੱਕ ਮਾਮਲੇ ਦੀ ਸੁਣਵਾਈ ਦੌਰਾਨ ਇੱਕ ਖੌਫਨਾਕ ਸੱਚ ਵਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਇਕ ਅਧਿਕਾਰੀ ਨੇ ਇਸਲਾਮਿਕ ਸਟੇਟ ਦੇ ਲਗਭਗ 12 ਸਾਲਾ ਦੇ ਜ਼ਖਮੀ ਕੈਦੀ ਦੀ ਗਰਦਨ ਤੇ ਚਾਕੂ ਨਾਲ ਹਮਲਾ ਕੀਤਾ ਤੇ ਉਸਦਾ ਕਤਲ ਕਰਨ ਤੋਂ ਬਾਅਦ ਮਜ਼ਾਕ ‘ਚ ਕਿਹਾ ਕਿ ਉਹ ਬੱਚਾ ‘ਆਈਐੱਸਆਈਐੱਸ’ ਦਾ ਕੂੜਾ ਸੀ

ਡਾਅਲੈਨ ਡਿਲੇ ਅਤੇ ਕ੍ਰੇਗ ਮਿਲਰ ਨੇ ਯੁੱਧ ਅਪਰਾਧ ਦੇ ਦੋਸ਼ ਝੱਲ ਰਹੇ ਸਪੈਸ਼ਲ ਆਪਰੇਸ਼ਨਜ਼ ਚੀਫ ਐਡਵਰਡ ਗੈਲਾਘੇਰ ਖਿਲਾਫ ਸੁਣਵਾਈ ਦੇ ਦੂਜੇ ਦਿਨ ਇਹ ਗੱਲ ਕਹੀ। ਗੈਲਾਘੇਰ ਨੇ 2017 ਵਿਚ ਇਰਾਕ ਵਿਚ ਡਿਊਟੀ ਉਤੇ ਤੈਨਾਤੀ ਦੌਰਾਨ ਕਤਲ ਕਰਨ ਅਤੇ ਕਤਲ ਦੀ ਕੋਸ਼ਿਸ਼ ਦੇ ਮਾਮਲੇ ਵਿਚ ਖੁਦ ਨੂੰ ਬੇਕਸ਼ੂਰ ਦੱਸਿਆ ਹੈ।

ਡਿਲੇ ਨੇ ਦੱਸਿਆ ਕਿ ਜਦੋਂ ਤਿੰਨ ਮਈ 2017 ਨੂੰ ਇਕ ਰੇਡੀਓ ਕਾਲ ਵਿਚ ਇਕ ਕੈਦੀ ਦੇ ਜ਼ਖਮੀ ਹੋਣ ਦਾ ਐਲਾਨ ਕੀਤਾ ਗਿਆ ਤਾਂ ਗੈਲਾਘੇਰ ਨੇ ਕਿਹਾ ਕਿ , ‘ਇਸ ਨੂੰ ਨਾ ਹੱਥ ਨਾ ਲਾਇਓ, ਇਹ ਮੇਰਾ ਹੈ।’

ਉਸਨੇ ਦੱਸਿਆ ਕਿ ਕੈਦੀ ਲਗਭਗ ਬੇਹੋਸ਼ੀ ਦੀ ਹਾਲਤ ਵਿਚ ਸੀ ਅਤੇ ਉਸਦੇ ਪੈਰ ਇਕ ‘ਤੇ ਇਕ ਜ਼ਖਮ ਦਿਖਾਈ ਦੇ ਰਿਹਾ ਸੀ। ਡਿਲੇ ਨੇ ਕਿਹਾ ਕਿ ਉਹ ਲਗਭਗ 12 ਸਾਲ ਦਾ ਬੱਚਾ ਹੋਵੇਗਾ ਤੇ ਉਹ ਬਹੁਤ ਪਤਲਾ ਸੀ।

ਡਾਕਟਰ ਗੈਲਾਘੇਰ ਨੇ ਲੜਕੇ ਦਾ ਇਲਾਜ਼ ਕਰਨਾ ਸ਼ੁਰੂ ਕੀਤਾ। ਜਦੋਂ ਉਸਨੇ ਲੜਕੇ ਦੇ ਜ਼ਖਮੀ ਪੈਰ ਉਤੇ ਦਬਾਅ ਪਾਇਆ, ਤਾਂ ਉਹ ਦਰਦ ਨਾਲ ਚੀਕ ਉਠਿਆ। ਮਿਲਰ ਨੇ ਦੱਸਿਆ ਕਿ ਉਸਨੇ ਬੱਚੇ ਦੇ ਸੀਨੇ ਉਤੇ ਆਪਣਾ ਪੈਰ ਰਖ ਦਿੱਤਾ ਤਾਂ ਕਿ ਉਹ ਉਪਰ ਨਾ ਉਠ ਸਕੇ। ਮਿਲਰ ਨੇ ਕਿਹਾ ਕਿ ਉਸਨੇ ਦੇਖਿਆ ਕਿ ਗੈਲਾਘੇਰ ਨੇ ਅਚਾਨਕ ਬੱਚੇ ਦੀ ਗਰਦਨ ਉਤੇ ਦੋ ਵਾਰ ਚਾਕੂ ਮਾਰਿਆ।

ਡਿਲੇ ਨੇ ਦੱਸਿਆ ਕਿ ਬਾਅਦ ਵਿਚ ਗੈਲਾਘੇਰ ਨੇ ਉਸਦੇ ਅਤੇ ਹੋਰ ਅਧਿਕਾਰੀਆਂ ਨੂੰ ਕਿਹਾ ਕਿ ਉਹ ਜਾਣਦਾ ਹੈ ਕਿ ਜੋ ਕੁਝ ਹੋਇਆ, ਉਹ ਉਸ ਤੋਂ ਦੁਖੀ ਹੈ, ਪਰ ‘ਉਹ ਆਈਐਸਆਈਐਸ ਦਾ ਕੂੜਾ ਸੀ।’

ਬਚਾਅ ਪੱਖ ਦੇ ਵਕੀਲ ਨੇ ਕਿਹਾ ਕਿ ਗੈਲਾਘੇਰ ਨੇ ਟਿਊਬ ਪਾਉਣ ਲਈ ਲੜਕੇ ਦੇ ਗਲੇ ਵਿਚ ਚੀਰਾ ਲਗਾਇਆ ਸੀ ਤਾਂ ਕਿ ਉਸਦਾ ਇਲਾਜ ਕੀਤਾ ਜਾ ਸਕੇ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਧਿਆਨ ਖਿੱਚਣ ਵਾਲੇ ਇਸ ਮਾਮਲੇ ਵਿਚ ਵੀਰਵਾਰ ਨੂੰ ਅਤੇ ਸਾਬਕਾ ਸੀਲ ਜਵਾਨਾਂ ਦੀ ਗਵਾਹੀ ਦੇਣ ਦੀ ਉਮੀਦ ਹੈ।

- Advertisement -

Share this Article
Leave a comment