ਧਰਮਸੋਤ ਨੇ ਨਾਭਾ ਦੇ ਸਲਮ ਏਰੀਏ ਵਿੱਚ ਵੰਡਿਆ ਰਾਸ਼ਨ

TeamGlobalPunjab
2 Min Read

ਨਾਭਾ 27 ਮਾਰਚ( ) ਕੈਬਿਨੇਟ ਮੰਤਰੀ ਪੰਜਾਬ ਸਾਧੂ ਸਿੰਘ ਧਰਮਸੋਤ ਨੇ ਕੋਰੋਨਾਂ ਵਾਇਰਸ ਦੇ ਚਲਦਿਆਂ ਲਾਗੂ ਕਰਫਿਊ ਦੌਰਾਨ ਸਲੱਮ ਏਰੀਆ ਖ਼ਾਸਕਰ ਝੂਗੀਆਂ ਵਿੱਚ ਰਹਿਣ ਵਾਲੇ ਦਿਹਾੜੀ ਮਜਦੂਰੀ ਕਰ ਆਪਣੇ ਪਰਿਵਾਰ ਦਾ ਪੇਟ ਭਰਨ ਵਾਲੇ ਸੈਕੜੇਂ ਗਰੀਬ ਪਰਿਵਾਰਾਂ ਦੇ ਘਰ ਤੱਕ ਪਹੁੰਚ ਪਰਿਵਾਰ ਦੇ ਗੇਟ ਤੱਕ ਪਹੁੰਚੇ ਤੇ ਇੱਕ ਮੇਂਬਰ ਨੂੰ ਬਾਹਰ ਬੁਲਾ ਕੇ ਪਰਿਵਾਰ ਲਈ ਅਗਲੇ ਦੱਸ ਦਿਨ ਇਸਤੇਮਾਲ ਕਰਨ ਯੋਗ ਮੁਫ਼ਤ ਰਾਸ਼ਨ ਸਮਗਰੀ ਪੈਕੇਟ ਜਿਸ ਵਿੱਚ ਆਟਾ,ਨਮਕ ਦਾਲਾਂ ਸ਼ਾਮਿਲ ਹਨ ਤਕਸੀਮ ਕੀਤੀ ਤਾਂਕਿ ਕੋਈ ਗਰੀਬ ਪਰਿਵਾਰ ਭੂਖਾ ਨਾ ਰਹਿ ਸਕੇ। ਇਸ ਰਾਸ਼ਨ ਤਕਸੀਮ ਦੌਰਾਨ ਇਕੱਠ ਕਰਨ ਤੋਂ ਪਰਹੇਜ ਕੀਤਾ ਗਿਆ ਤੇ ਸੇਨੀਟਾਈਜੇਸ਼ਨ ਦਾ ਖਾਸ ਧਿਆਨ ਰੱਖਿਆ ਗਿਆ।

ਇਸ ਦੌਰਾਨ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਜੋ ਗਰੀਬ ਲੋਕ ਦਿਹਾੜੀ ਮਜਦੂਰੀ ਕਰ ਗੁਜਾਰਾ ਕਰਦੇ ਹਨ ਤੇ ਸਲੱਮ ਏਰੀਆ ਤੇ ਝੂਗੀਆਂ ਵਿੱਚ ਰਹਿ ਰਹੇ ਹਨ ਇਨਾਂ ਪਰਿਵਾਰਾਂ ਦੇ ਘਰ ਤਕ ਰਾਸ਼ਨ ਸਮਗਰੀ ਤਕਸੀਮ ਕੀਤੀ ਗਈ ਹੈ ਤਾਂਕਿ ਲੋਕ ਭੁੱਖੇ ਨਾ ਰਹਿਣ ਜੋ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ।  ਇਸ ਦੌਰਾਨ ਇਕੱਠ ਨਹੀਂ ਕੀਤਾ ਗਿਆ ਤੇ ਘਰਾਂ ਤੱਕ  ਵਾਰੀ ਰਾਸ਼ਨ ਪਹੁੰਚਾਇਆ ਗਿਆ ਹੈ।

ਇਸ ਦੌਰਾਨ ਸਾਬਕਾ ਨਗਰ ਕੌਂਸਿਲ ਪਰ੍ਧਾਨ ਰਜਨੀਸ਼ ਮਿੱਤਲ ਨੇ ਕਿਹਾ ਕਿ ਮੰਤਰੀ ਧਰਮਸੋਤ ਦੀ ਅਗਵਾਈ ਹੇਠ ਗਰੀਬ ਪਰਿਵਾਰਾਂ ਲਈ ਰਾਸ਼ਨ ਦੇ ਪੈਕੇਟ ਘਰਾਂ ਤੱਕ ਪਹੁੰਚਾਏ ਗਏ ਹਨ ਜੋ ਇਸ ਮੁਹਿੰਮ ਤੇ ਸਹਾਇਤਾ ਲਈ ਉਨਾਂ ਦੀ ਟੀਮ 24 ਘੰਟੇ ਹਾਜਰ ਰਹੇਗੀ।

ਇਨਾਂ ਲੋੜਵੰਦ ਪਰਿਵਾਰਾਂ ਕਿਹਾ ਕਿ ਉਹ ਪਿੱਛਲੇ ਦਿਨਾਂ ਤੋਂ ਚੱਲ ਰਹੇ ਲਾਕ ਡਾਊਨ ਕਾਰਨ ਦਿਹਾੜੀ ਮਜਦੂਰੀ ਕਰਨ ਨਹੀਂ ਜਾ ਰਹੇ ਸਨ ਤੇ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਸਨ ਤੇ ਇਹ ਰਾਸ਼ਨ ਪੈਕੇਟ ਮਿਲਣ ਨਾਲ ਪਰਿਵਾਰ ਦਾ ਗੁਜਾਰਾ ਹੋ ਸਕੇਗਾ।

Share This Article
Leave a Comment