ਚੰਡੀਗੜ੍ਹ, (ਅਵਤਾਰ ਸਿੰਘ): ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੱਦੇ ‘ਤੇ ਪੰਜਾਬੀ ਲੇਖਕਾਂ ਨੇ ਪੰਜਾਬ ਦੇ ਕੋਨੇ ਕੋਨੇ ਵਿੱਚ ਕਿਸਾਨਾਂ ਵੱਲੋਂ ਕੀਤੇ ਗਏ ਚੱਕਾ ਜਾਮ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਡਾ. ਜੋਗਾ ਸਿੰਘ, ਬਲਵਿੰਦਰ ਸਿੰਘ ਸੰਧੂ, ਸੰਤੋਖ ਸੁੱਖੀ ਅਤੇ ਅਰਵਿੰਦਰ ਕਾਕੜਾ ਦੀ ਅਗਵਾਈ ਵਿੱਚ ਧਨੇੜੀ ਜੱਟਾਂ (ਪਟਿਆਲਾ) ਵਿੱਚ ਹਾਜ਼ਰੀ ਲਵਾਈ। ਚੰਡੀਗੜ੍ਹ ਅਤੇ ਮੁਹਾਲੀ ਦੇ ਲੇਖਕਾਂ ਨੇ ਸੁਖਦੇਵ ਸਿੰਘ ਸਿਰਸਾ, ਸੁਸ਼ੀਲ ਦੁਸਾਂਝ, ਗੁਰਨਾਮ ਕੰਵਰ, ਸਿਰੀ ਰਾਮ ਅਰਸ਼, ਡਾ. ਸੁਰਿੰਦਰ ਗਿੱਲ, ਪ੍ਰੋ. ਸ਼ਿੰਦਰਪਾਲ ਸਿੰਘ, ਸਵੈਰਾਜ ਸੰਧੂ, ਨਿਰਮਲ ਸਿੰਘ ਬਾਸੀ, ਸਰਦਾਰਾ ਸਿੰਘ ਚੀਮਾ ਅਤੇ ਇਪਟਾ ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ, ਕਮਲ ਨੈਣ ਸੇਖੋਂ ਅਤੇ ਬਲਕਾਰ ਸਿੱਧੂ ਨੇ ਵੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਥੀਆਂ ਨਾਲ ਭਾਗੋ ਮਾਜਰਾ (ਨੇੜੇ ਮੁਹਾਲੀ) ਰੋਸ ਧਰਨੇ ਵਿੱਚ ਭਾਗ ਲਿਆ। ਅੰਮ੍ਰਿਤਸਰ ਵਿੱਚ ਦੀਪਦਵਿੰਦਰ ਤੇ ਸਾਥੀ ਲੇਖਕਾਂ ਨੇ ਅੰਮ੍ਰਿਤਸਰ-ਪਠਾਨਕੋਟ ਰੋਡ ‘ਤੇ ਧਰਨਾ ਦਿੱਤਾ। ਪ੍ਰਗਤੀਸ਼ੀਲ ਲੇਖਕ ਸੰਘ ਅਤੇ ਕੇਂਦਰੀ ਸਭਾ ਦੀ ਟੀਮ ਨੇ ਰਮੇਸ਼ ਯਾਦਵ, ਧਰਮਿੰਦਰ ਔਲਖ, ਗੁਰਬਾਜ ਸਿੰਘ ਛੀਨਾ, ਦਿਲਬਾਗ ਸਿੰਘ ਸਰਕਾਰੀਆ, ਹਰਜੀਤ ਸਿੰਘ ਸਰਕਾਰੀਆ ਅਤੇ ਧਨਵੀਰ ਸਿੰਘ ਸਰਕਾਰੀਆ ਦੀ ਅਗਵਾਈ ਵਿੱਚ ਪੰਜਗਰਾਈਂ (ਨੇੜੇ ਅਜਨਾਲਾ) ਵਿਖੇ ਕਿਸਾਨ ਮੋਰਚੇ ਵਿੱਚ ਭਾਗ ਲਿਆ ਅਤੇ ਕਿਸਾਨ ਜਥੇਬੰਦੀਆਂ ਦੀ ਪੰਜ ਹਜ਼ਾਰ ਰੁਪਏ ਨਾਲ ਸਹਾਇਤਾ ਕੀਤੀ।
ਰਾਮਪੁਰਾ (ਨੇੜੇ ਦੋਰਾਹਾ) ਵਿਖੇ ਜਸਬੀਰ ਝੱਜ, ਬਲਦੇਵ ਸਿੰਘ ਝੱਜ ਤੇ ਉਨ੍ਹਾਂ ਦੇ ਸਾਥੀਆਂ ਨੇ ਚੱਕਾ ਜਾਮ ਵਿੱਚ ਭਰਵੀਂ ਸ਼ਮੂਲੀਅਤ ਕੀਤੀ। ਦਰਸ਼ਨ ਬੁੱਟਰ, ਅਸ਼ਵਨੀ ਬਾਗੜੀਆਂ, ਜੈਨਿੰਦਰ ਚੌਹਾਨ ਅਤੇ ਸਾਥੀਆਂ ਨੇ ਨਾਭਾ ਪਟਿਆਲਾ ਰੋਡ ‘ਤੇ ਧਰਨੇ ਵਿੱਚ ਹਾਜ਼ਰੀ ਭਰੀ।
ਡਾ. ਅਨੂਪ ਸਿੰਘ ਬਟਾਲਾ, ਵਰਗਿਸ ਸਲਾਮਤ, ਬਲਵਿੰਦਰ ਸਿੰਘ ਗੰਭੀਰ ਅਤੇ ਚੰਨ ਬੋਲੇਵਾਲੀਆ ਨੇ ਸਾਥੀਆਂ ਸਮੇਤ ਨੌਸ਼ਹਿਰਾ ਮੱਝਾ (ਬਟਾਲਾ) ਵਿਖੇ ਰੋਸ ਧਰਨਾ ਦਿੱਤਾ। ਕ੍ਰਿਸ਼ਨ ਚੌਹਾਨ ਅਤੇ ਪਰਵਿੰਦਰ ਬੱਛੋਆਣਾ ਦੀ ਅਗਵਾਈ ਵਿੱਚ ਲੇਖਕਾਂ ਨੇ ਬੁਢਲਾਡਾ ਵਿਖੇ ਚੱਕਾ ਜਾਮ ਕੀਤਾ। ਰਣਦੀਪ ਸੰਗਤਪੁਰਾ ਤੇ ਉਸ ਦੇ ਸਾਥੀਆਂ ਨੇ ਲਹਿਰਾਗਾਗਾ ਵਿਖੇ ਜਾਖਲ ਰੋਡ ‘ਤੇ ਰੋਸ ਧਰਨੇ ਵਿੱਚ ਸ਼ਮੂਲੀਅਤ ਕੀਤੀ।
ਮੱਖਣ ਕੋਹਾੜ, ਮੰਗਤ ਚੰਚਲ, ਸੀਤਲ ਸਿੰਘ ਗੁਨੋਪੁਰੀ, ਰਮਨੀਕ ਸਿੰਘ ਹੁੰਦਲ, ਸੁਖਵਿੰਦਰ ਸਿੰਘ ਰੰਧਾਵਾ ਬੂਟਾ ਰਾਮ ਅਤੇ ਸਾਥੀਆਂ ਨੇ ਗੁਰਦਾਸਪੁਰ ਵਿਖੇ ਵੱਡੇ ਕਾਫ਼ਲੇ ਦੇ ਰੂਪ ਵਿੱਚ ਚੱਕਾ ਜਾਮ ਵਿੱਚ ਹਿੱਸਾ ਲਿਆ।
ਡਾ. ਸੁਰਜੀਤ ਬਰਾੜ, ਰਣਧੀਰ ਗਿੱਲ, ਸੁਰਿੰਦਰ ਕੁਮਾਰ ਕੁੱਸਾ, ਨਵਜੀਤ ਬਰਾੜ, ਚਮਕੌਰ ਸਿੰਘ ਬਾਘੇਵਾਲੀਆ, ਅਮਰਜੀਤ ਰਣੀਆਂ ਅਤੇ ਹਰਨੇਕ ਸਿੰਘ ਨੇਕ ਨੇ ਲਗਭਗ 20 ਸਾਥੀਆਂ ਸਮੇਤ ਬਾਘਾਪੁਰਾਣਾ ਵਿਖੇ ਚੱਕਾ ਜਾਮ ਵਿੱਚ ਭਾਗ ਲਿਆ। ਅਮਰਜੀਤ ਮੋਹੀ, ਲਖਵੀਰ ਸਿੰਘ ਲੱਖਾ, ਦਲਜੀਤ ਸਿੰਘ ਪਟਵਾਰੀ, ਹਰਬੰਸ ਸਿੰਘ ਢਿੱਲੋਂ ਤੇ ਸਾਥੀਆਂ ਨੇ ਡਗਰੂ (ਮੋਗਾ) ਵਿਖੇ ਅਡਾਨੀ ਦੇ ਸੈਲੋ ਦੇ ਸਾਹਮਣੇ ਸਾਥੀਆਂ ਸਮੇਤ ਧਰਨਾ ਦਿੱਤਾ।