ਹਰਪਾਲ ਸਿੰਘ ਚੀਮਾ, ਮੀਤ ਹੇਅਰ ਤੇ ਗੈਰੀ ਵੜਿੰਗ ਨੇ ਕੀਤਾ ਸਵਾਗਤ
ਚੰਡੀਗੜ੍ਹ : ਜ਼ੀਰਾ ਦੇ ਕਈ ਆਗੂਆਂ ਨੇ ਕਾਂਗਰਸ ਨੂੰ ਝਟਕਾ ਦਿੰਦੇ ਹੋਏ ਆਮ ਆਦਮੀ ਪਾਰਟੀ ‘ਚ ਸ਼ਮੂਲੀਅਤ ਕਰ ਲਈ ਹੈ।
‘ਆਪ’ ਵੱਲੋਂ ਜਾਰੀ ਬਿਆਨ ਅਨੁਸਾਰ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਬੁੱਧਵਾਰ ਨੂੰ ਅਸ਼ੋਕ ਕਥੂਰੀਆ ਸਾਬਕਾ ਬਲਾਕ ਪ੍ਰਧਾਨ ਕਾਂਗਰਸ ਜ਼ੀਰਾ, ਰੌਕੀ ਕਥੂਰੀਆ ਮੀਤ ਪ੍ਰਧਾਨ (ਯੂਥ) ਕਾਂਗਰਸ ਜ਼ਿਲ੍ਹਾ ਫ਼ਿਰੋਜ਼ਪੁਰ, ਦਵਿੰਦਰ ਕਥੂਰੀਆ, ਸੁਭਾਸ਼ ਚੁੱਘ ਸਾਬਕਾ ਮੀਤ ਪ੍ਰਧਾਨ ਯੂਥ ਅਰੋੜਾ ਮਹਾਂਸਭਾ ਪੰਜਾਬ, ਪਵਨ ਕੁਮਾਰ ਲੱਲੀ ਸੀਨੀਅਰ ਕਾਂਗਰਸੀ ਆਗੂ ਅਤੇ ਸਮਾਜ ਸੇਵੀ ਜ਼ੀਰਾ, ਆੜ੍ਹਤੀ ਕੀਮਤੀ ਲਾਲ ਬਜਾਜ, ਮੁਕੇਸ਼ ਸਰਾਂ, ਸੁੱਲਾ ਰਾਮ, ਫ਼ਿਰੋਜ਼ ਅਈਅਰ ਪ੍ਰਧਾਨ ਸਾਂਸੀ ਸਮਾਜ, ਵਿਕੀ ਕੁਮਾਰ ਆਦਿ ਨੂੰ ਰਸਮੀ ਤੌਰ ‘ਤੇ ਪਾਰਟੀ ‘ਚ ਸ਼ਾਮਲ ਕਰਦਿਆਂ ਉਨ੍ਹਾਂ ਦਾ ਸਵਾਗਤ ਕੀਤਾ।
ਇਸ ਮੌਕੇ ਵਿਧਾਇਕ ਮੀਤ ਹੇਅਰ, ਸੰਗਠਨ ਇੰਚਾਰਜ ਤੇ ਕੋਰ ਕਮੇਟੀ ਮੈਂਬਰ ਗੈਰੀ ਵੜਿੰਗ, ਮਨਜੀਤ ਸਿੱਧੂ, ਜ਼ੀਰਾ ਦੇ ਹਲਕਾ ਪ੍ਰਧਾਨ ਚੰਦ ਸਿੰਘ, ਆਬਜ਼ਰਵਰ ਇਕਬਾਲ ਸਿੰਘ, ਫ਼ਿਰੋਜ਼ਪੁਰ ਜ਼ਿਲ੍ਹਾ ਪ੍ਰਧਾਨ ਬਲਬੀਰ ਸਿੰਘ ਭਲੂਰੀਆ ਅਤੇ ਜਸਪਾਲ ਸਿੰਘ ਵਿਰਕ ਮੌਜੂਦ ਸਨ।
ਕਾਂਗਰਸ ਨੂੰ ਝਟਕਾ, ‘ਆਪ’ ‘ਚ ਸ਼ਾਮਲ ਹੋਏ ਜ਼ੀਰਾ ਦੇ ਕਈ ਆਗੂ
Leave a Comment
Leave a Comment