ਅੰਮ੍ਰਿਤਸਰ : ਕੋਰੋਨਾ ਵਾਇਰਸ ਦਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਅੱਜ ਜਿਥੇ ਪੰਜਾਬ ਵਿਚ ਇਸ ਦੇ 13 ਮਰੀਜ਼ ਸਾਹਮਣੇ ਆਏ ਹਨ ਉਥੇ ਹੀ ਹੁਣ ਇਕ ਹੋਰ ਮਰੀਜ਼ ਸਾਹਮਣੇ ਆਇਆ ਹੈ। ਇਹ ਮਰੀਜ਼ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸਕਰੀਨਿੰਗ ਲਈ ਲਗੇ ਕੈਪ ਵਿਚ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਮਰੀਜ਼ ਦਾ ਨਾਮ ਮਨਜੀਤ ਸਿੰਘ ਹੈ ਅਤੇ ਉਹ ਇਟਲੀ ਦਾ ਰਹਿਣ ਵਾਲਾ ਹੈ।
ਦੱਸ ਦੇਈਏ ਕਿ ਮਰੀਜ਼ ਨੂੰ ਸਿਹਤ ਵਿਭਾਗ ਦੀ ਕਵਾਰਟੀਨ ਸੈਂਟਰ ਵਿਚ ਭੇਜਿਆ ਗਿਆ ਹੈ । ਦਰਅਸਲ ਉਹ ਇਥੇ ਨਤਮਸਤਕ ਹੋਣ ਲਈ ਆਇਆ ਸੀ ਤਾ ਜਦੋ ਉਸ ਨੇ ਗੁਰੂ ਅਰਜਨ ਦੇਵ ਸਰਾਂ ਵਿਖੇ ਕਮਰਾ ਲੈਣ ਲਈ ਸੰਪਰਕ ਕੀਤਾ ਤਾ ਉਥੇ ਡਾਕਟਰੀ ਜਾਂਚ ਦੌਰਾਨ ਇਹ ਖੁਲਾਸਾ ਹੋਇਆ।