ਭਲੇ ਕੰਮ ਦਾ ਬੁਰਾ ਨਤੀਜਾ, ਕੁੱਤੇ ਨੂੰ ਖਾਣਾ ਖਵਾ ਕੇ ਬੁਰੀ ਫਸੀ ਮਹਿਲਾ, ਲੱਗ ਗਿਆ 3.5 ਲੱਖ ਰੁਪਏ ਜੁਰਮਾਨਾ

TeamGlobalPunjab
3 Min Read

ਮੁੰਬਈ : ਕਹਿੰਦੇ ਨੇ ਕਿ ਜਾਨਵਰਾਂ ਨੁੰ ਖਾਣਾ ਖਵਾਉਣਾ ਇੱਕ ਚੰਗਾ ਕੰਮ ਹੁੰਦਾ ਹੈ ਅਤੇ ਇਹ ਕੰਮ ਬਹੁਤ ਸਾਰੇ ਲੋਕਾਂ ਦਾ ਸ਼ੌਂਕ ਵੀ ਹੁੰਦਾ ਹੈ। ਪਰ ਇਹੀ ਸ਼ੌਂਕ ਮੁੰਬਈ ਦੀ ਰਹਿਣ ਵਾਲੀ ਇੱਕ ਔਰਤ ਲਈ ਕਾਫੀ ਮੁਸ਼ਕਲਾਂ ਲੈ ਆਇਆ। ਅਵਾਰਾ ਕੁੱਤਿਆਂ ਨੂੰ ਖਾਣਾ ਖਵਾਉਣ ਦਾ ਸ਼ੌਂਕ ਰੱਖਣ ਵਾਲੀ ਇੱਕ ਔਰਤ ਨੂੰ 3.5 ਲੱਖ ਰੁਪਏ ਦਾ ਜੁਰਮਾਨਾ ਲਗਾ ਦੇਣ ਦੀ ਗੱਲ ਕਹੀ ਜਾ ਰਹੀ ਹੈ। ਦਰਅਸਲ ਇਹ ਮਹਿਲਾ ਕਾਂਦੀਵਲੀ ਈਸਟ ਦੇ ਨਿਸਰਗ ਹੈਵੇਨ ਕੋ ਆਪ੍ਰੇਟਿਵ ਹਾਉਸਿੰਗ ਸੁਸਾਈਟੀ ਦੀ ਰਹਿਣ ਵਾਲੀ ਹੈ। ਇਸ ਮਹਿਲਾ ਨੂੰ ਸੁਸਾਈਟੀ ਅੰਦਰ ਅਵਾਰਾ ਕੁੱਤਿਆਂ ਨੂੰ ਖਾਣਾ ਖਵਾਉਣ ‘ਤੇ  2500 ਰੁਪਏ ਜੁਰਮਾਨਾ ਲਗਾਇਆ ਗਿਆ ਸੀ।

ਮਿਲੀ ਜਾਣਕਾਰੀ ਮੁਤਾਬਿਕ ਇਸ ਤੋਂ ਪਹਿਲਾਂ ਪਿਛਲੇ ਸਾਲ ਮਈ ਮਹੀਨੇ ‘ਚ ਸੁਸਾਇਟੀ ਦੀ ਮੀਟਿੰਗ ‘ਚ ਇਹ ਫੈਸਲਾ ਕੀਤਾ ਗਿਆ ਸੀ ਕਿ ਕਿਸੇ ਵੀ ਅਵਾਰਾ ਕੁੱਤੇ ਨੂੰ ਖਾਣਾ ਨਹੀਂ ਪਾਇਆ ਜਾਵੇਗਾ ਤਾਂ ਕਿ ਅਵਾਰਾ ਕੁੱਤਿਆਂ ਤੋਂ ਹੋਣ ਵਾਲੇ ਖਤਰਿਆਂ ਨੂੰ ਰੋਕਿਆ ਜਾ ਸਕੇ।

ਦੱਸ ਦਈਏ ਕਿ ਜਿਸ ਮਹਿਲਾ ਨੂੰ ਜੁਰਮਾਨਾ ਲਗਾਇਆ ਗਿਆ ਹੈ ਉਸ ਦਾ ਨਾਮ ਨੇਹਾ ਦਤਵਾਨੀ ਹੈ। ਨੇਹਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਵਾਰਾ ਕੁੱਤਿਆਂ ਨੂੰ ਖਾਣਾ ਖਵਾਉਣ ਕਾਰਨ ਉਸ ‘ਤੇ ਸੁਸਾਇਟੀ ਨੇ 3.60 ਲੱਖ ਰੁਪਏ ਬਕਾਇਆ ਹੈ। ਇਸ ਤੋਂ ਇਲਾਵਾ ਜੁਰਮਾਨੇ ‘ਤੇ 21 ਫੀਸਦੀ ਵਿਆਜ਼ ਵੀ ਲਗਾਇਆ ਗਿਆ ਹੈ। ਮਹਿਲਾ ਨੇ ਦੱਸਿਆ ਕਿ ਫਰਵਰੀ ਮਹੀਨੇ ‘ਚ ਹੋਈ ਮੀਟਿੰਗ ਦੌਰਾਨ ਮੈਨਟੇਨ ਬਿੱਲ ਦੇ ਨਾਲ ਇਹ ਰਾਸ਼ੀ ਜੋੜ ਕੇ ਉਸ ਨੂੰ ਦਿੱਤੀ ਗਈ ਸੀ। ਨੇਹਾ ਨੇ ਦੱਸਿਆ ਕਿ ਉਸ ਨੇ ਮੈਨਟੇਨ ਬਿੱਲ ਤਾਂ ਦੇ ਦਿੱਤਾ ਸੀ ਪਰ ਜੁਰਮਾਨਾ ਦੇਣ ਤੋਂ ਉਸ ਨੇ ਸਾਫ ਮਨ੍ਹਾਂ ਕਰ ਦਿੱਤਾ ਸੀ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਨੇਹਾ ਦੇ ਨਾਲ ਨਾਲ ਸੁਸਾਇਟੀ ਦੇ ਕੇਤਨ ਸ਼ਾਹ ‘ਤੇ ਵੀ ਜੁਰਮਾਨਾ ਲਗਾਇਆ ਗਿਆ ਹੈ। ਨੇਹਾ ਨੇ ਆਪਣੀ ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਸਮਾਜਸੇਵੀ ਸੰਸਥਾ ਦੀ ਮਦਦ ਲਈ ਹੈ। ਨੇਹਾ ਨੇ ਦੱਸਿਆ ਕਿ ਉਹ ਇਹ ਜੁਰਮਾਨਾ ਕਿਸੇ ਵੀ ਹਾਲਤ ‘ਚ ਨਹੀਂ ਭਰੇਗੀ ਕਿਉਂਕਿ ਇਹ ਕਾਨੂੰਨੀ ਰੂਪ ‘ਚ ਸਹੀ ਨਹੀਂ ਹੈ।

- Advertisement -

ਇਸ ਸਬੰਧੀ ਸੁਸਾਇਟੀ ਦੇ ਚੇਅਰਮੈਨ ਮਿਤੇਸ਼ ਵੋਰਾ ਨੇ ਕਿਹਾ ਕਿ ਸੁਸਾਇਟੀ ‘ਚ 194 ਫਲੈਟ ਸਮੇਤ 228 ਘਰ ਹਨ। ਜਿਸ ਕਾਰਨ ਇੱਥੇ ਰਹਿਣ ਵਾਲਿਆਂ ਨੇ ਕੁੱਤਿਆਂ ਲਈ ਸ਼ਿਕਾਇਤ ਕੀਤੀ ਸੀ ਕਿ ਕੁੱਤੇ ਸੁਸਾਇਟੀ ‘ਚ ਗੰਦਗੀ ਪਾਉਂਦੇ ਹਨ ਅਤੇ ਲੋਕਾਂ ‘ਤੇ ਹਮਲਾ ਕਰਦੇ ਹਨ। ਇਸ ਨੂੰ ਰੋਕਣ ਲਈ ਹੀ ਸੁਸਾਇਟੀ ਵੱਲੋਂ ਅਜਿਹਾ ਕਾਨੂੰਨ ਬਣਾਇਆ ਗਿਆ ਸੀ।

Share this Article
Leave a comment